For the best experience, open
https://m.punjabitribuneonline.com
on your mobile browser.
Advertisement

ਹੌਲਦਾਰ ਦੀ ਪਤਨੀ ਦੀ ਘਰ ਵਿੱਚੋਂ ਲਾਸ਼ ਮਿਲੀ

08:03 AM Jun 18, 2024 IST
ਹੌਲਦਾਰ ਦੀ ਪਤਨੀ ਦੀ ਘਰ ਵਿੱਚੋਂ ਲਾਸ਼ ਮਿਲੀ
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 17 ਜੂਨ
ਪੁਲੀਸ ਥਾਣਾ ਸਿੱਧਵਾਂ ਬੇਟ ’ਚ ਮੁਲਾਜ਼ਮਾਂ ਦੇ ਰਿਹਾਇਸ਼ੀ ਕੁਆਰਟਰਾਂ ਵਿਚੋਂ ਇੱਕ ਹੌਲਦਾਰ ਦੀ ਪਤਨੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕਾ ਦੇ ਘਰਵਾਲਾ ਥਾਣਾ ਸਿੱਧਵਾਂ ਬੇਟ ’ਚ ਹੀ ਤਾਇਨਾਤ ਹੈ। ਪੁਲੀਸ ਨੇ ਹਾਲ ਦੀ ਘੜੀ 306 ਦਾ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਨਰਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਮਨਦੀਪ ਸਿੰਘ ਆਪਣੀ ਘਰਵਾਲੀ ਸੋਨੀਆ (30) ਤਿੰਨ ਪੁੱਤਰ 7 ਸਾਲ ਅਤੇ ਦੋ ਜੌੜੇ 5 ਸਾਲ ਨਾਲ ਕੁਆਰਟਰਾਂ ’ਚ ਹੀ ਰਹਿੰਦਾ ਹੈ। ਮਨਦੀਪ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਅਤੇ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਘਰਵਾਲੀ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਬਾਰੇ ਪਤਾ ਲੱਗਣ ’ਤੇ ਡੀਐਸਪੀ ਜਸਯਜੋਤ ਸਿੰਘ ਵੀ ਆਪਣੀ ਟੀਮ ਨਾਲ ਕੁਆਰਟਰ ’ਚ ਪੁੱਜੇ ਅਤੇ ਮੌਤ ਦੇ ਕਾਰਨਾਂ ਨੂੰ ਜਾਨਣ ਲਈ ਯਤਨ ਆਰੰਭੇ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾ ਦਿੱਤੀ ਹੈ। ਲੜਕੀ ਦੇ ਮਾਂ-ਬਾਪ ਸੋਨੀਆ ਦੇ ਕਤਲ ਲਈ ਮਨਦੀਪ ਸਿੰਘ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਸੋਨੀਆ ਦੀ ਮੌਤ ਦਾ ਭੇਤ ਬਰਕਰਾਰ ਹੈ। ਦੂਸਰੇ ਪਾਸੇ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਆਖਿਆ ਕਿ ਪੁਲੀਸ ਮੌਤ ਦੇ ਕਾਰਨਾਂ ਦਾ ਖੁਰਾ ਖੋਜ ਲੱਭਣ ’ਚ ਜੁਟ ਗਈ ਹੈ, ਜੋ ਵੀ ਇਸ ਮਾਮਲੇ ’ਚ ਦੋਸ਼ੀ ਹੋਇਆ ਬਖਸ਼ਿਆ ਨਹੀਂ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement