For the best experience, open
https://m.punjabitribuneonline.com
on your mobile browser.
Advertisement

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

10:20 AM Oct 24, 2024 IST
ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Advertisement

ਕਪੂਰਖਲਾ (ਨਿੱਜੀ ਪੱਤਰ ਪ੍ਰੇਰਕ): ਜਲੰਧਰ ਬਾਈਪਾਸ ਨਜ਼ਦੀਕ ਪੁਲੀਸ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਅਰਬਨ ਅਸਟੇਟ ਥਾਣੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਬਾਈਪਾਸ ਧਾਰਮਿਕ ਸਥਾਨ ਨੇੜੇ ਇੱਕ ਵਿਅਕਤੀ ਦੀ ਲਾਸ਼ ਪਈ ਹੋਈ ਹੈ ਜਿਸ ਨੂੰ ਪੁਲੀਸ ਨੇ ਪੁੱਜ ਕੇ ਕਬਜ਼ੇ ’ਚ ਲਿਆ। ਪੁਲੀਸ ਨੇ ਲਾਸ਼ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ।

Advertisement

ਕਾਦੀਆਂ ਦਾਣਾ ਮੰਡੀ ’ਚੋਂ ਨੌਜਵਾਨ ਦੀ ਲਾਸ਼ ਮਿਲੀ

ਕਾਦੀਆਂ: ਸਥਾਨਕ ਦਾਣਾ ਮੰਡੀ ਵਿੱਚੋਂ ਬੀਤੀ ਦਿਨੀਂ ਇੱਕ ਨੌਜਵਾਨ ਦੀ ਲਾਸ਼ ਮਿਲੀ। ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਮਨਸਾ ਮਸੀਹ ਪੁੱਤਰ ਬਚਨ ਮਸੀਹ ਵਾਸੀ ਭੈਣੀ ਬਾਂਗਰ ਕਾਦੀਆਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਪੰਜ ਵਜੇ ਘਰੋਂ ਦਾਣਾ ਮੰਡੀ ਵਿੱਚ ਕੰਮ ਕਰਨ ਲਈ ਨਿਕਲਿਆ ਸੀ। ਸਵੇਰੇ ਲਗਪਗ 9.30 ਵਜੇ ਉਸ ਦੀ ਲਾਸ਼ ਦਾਣਾ ਮੰਡੀ ਕੋਲੋਂ ਨੀਵੇਂ ਥਾਂ ਤੋਂ ਪਈ ਮਿਲੀ ਸੀ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਾਫ਼ੀ ਸਮੇਂ ਤੋਂ ਬਿਮਾਰ ਚਲਾ ਆ ਰਿਹਾ ਸੀ। -ਪੱਤਰ ਪ੍ਰੇਰਕ

Advertisement

Advertisement
Author Image

Advertisement