For the best experience, open
https://m.punjabitribuneonline.com
on your mobile browser.
Advertisement

ਰੇਲ ਪਟੜੀ ਤੋਂ ਅਣਪਛਾਤੇ ਪਰਵਾਸੀ ਦੀ ਲਾਸ਼ ਬਰਾਮਦ

07:07 AM Apr 09, 2024 IST
ਰੇਲ ਪਟੜੀ ਤੋਂ ਅਣਪਛਾਤੇ ਪਰਵਾਸੀ ਦੀ ਲਾਸ਼ ਬਰਾਮਦ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 8 ਅਪਰੈਲ
ਅੰਬਾਲਾ-ਕਾਲਕਾ ਰੇਲਵੇ ਲਾਈਨ ’ਤੇ ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਅਣਪਛਾਤੇ ਪਰਵਾਸੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਪੁਲੀਸ ਚੌਂਕੀ ਘੱਗਰ ਮੁਬਾਰਕਪੁਰ ਦੇ ਇੰਚਾਰਜ ਏਐੱਸਆਈ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਤਿੰਨ ਵਜੇ ਦੇ ਕਰੀਬ ਸੰਪਰਕ ਕ੍ਰਾਂਤੀ ਐਕਸਪ੍ਰੈਸ ਰੇਲਗੱਡੀ ਨਾਲ ਐਕਸੀਡੈਂਟ ਹੋਣ ਦੀ ਸੂਚਨਾ ਮਿਲੀ ਸੀ। ਮੌਕਾ ਦੇਖਣ ’ਤੇ ਟਰੱਕ ਯੂਨੀਅਨ ਦੇ ਪਿੱਛੇ ਗੋਲਫ ਗਰਾਊਂਡ ਦੇ ਸਾਹਮਣੇ ਇੱਕ ਵਿਅਕਤੀ ਦੀ ਲਾਸ਼ ਪਈ ਸੀ। ਵਿਅਕਤੀ ਨੇ ਲਾਲ ਰੰਗ ਦੀ ਟੀ ਸ਼ਰਟ ਅਤੇ ਹਰੇ ਰੰਗ ਦਾ ਪਜਾਮਾ ਪਾਇਆ ਹੋਇਆ ਸੀ। ਉਹ ਦੇਖਣ ਵਿਚ ਪਰਵਾਸੀ ਲੱਗ ਰਿਹਾ ਹੈ, ਜਿਸ ਦੀ ਉਮਰ ਕਰੀਬ 25-30 ਜਾਪ ਰਹੀ ਹੈ। ਰੇਲਵੇ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਧਾਰਾ 174 ਅਧੀਨ ਕਾਰਵਾਈ ਕਰ ਦਿੱਤੀ ਹੈ।

Advertisement

Advertisement
Author Image

Advertisement
Advertisement
×