For the best experience, open
https://m.punjabitribuneonline.com
on your mobile browser.
Advertisement

ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ

06:52 AM Feb 08, 2024 IST
ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਲਾਸ਼ ਮਿਲੀ
ਸੀਸੀਟੀਵੀ ਫੁਟੇਜ ’ਚ ਦਿਖਾਈ ਦੇ ਰਿਹਾ ਸੱਯਦ ਮਜ਼ਾਹਿਰ ਅਲੀ ਜਿਸ ਨੂੰ ਅਣਪਛਾਤਿਆਂ ਨੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਤੇ (ਸੱਜੇ) ਉਸਦਾ ਪਿੱਛਾ ਕਰਦਾ ਹੋਇਆ ਸ਼ੱਕੀ ਵਿਅਕਤੀ।
Advertisement

ਨਿਊਯਾਰਕ (ਅਮਰੀਕਾ), 7 ਫਰਵਰੀ
ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ’ਤੇ ਉਪਰੋਥੱਲੀ ਹਮਲੇ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਵਿਚਾਲੇ ਇੰਡੀਆਨਾ ਵਿੱਚ ਸਥਿਤ ਵੱਕਾਰੀ ਪਰਡਿਊ ਯੂਨੀਵਰਸਿਟੀ ’ਚ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਭਾਰਤੀ ਵਿਦਿਆਰਥੀ ਸਮੀਰ ਕਾਮਤ ਮ੍ਰਿਤ ਪਾਇਆ ਗਿਆ ਹੈ। ਇਸ ਸਾਲ ਵਿਚ ਪਿਛਲੇ ਇਕ ਮਹੀਨੇ ਦੌਰਾਨ ਇਹ ਛੇਵੀਂ ਘਟਨਾ ਹੈ। ਉਧਰ ਸ਼ਿਕਾਗੋ ਵਿੱਚ ਤਿੰਨ ਅਣਪਛਾਤਿਆਂ ਨੇ ਭਾਰਤੀ ਆਈਟੀ ਵਿਦਿਆਰਥੀ ਸੱਯਦ ਮਜ਼ਾਹਿਰ ਅਲੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦੀ ਕੁੱਟਮਾਰ ਕੀਤੀ।

Advertisement

ਸਮੀਰ ਕਾਮਤ

ਖ਼ਬਰ ਏਜੰਸੀ ‘ਦਿ ਪਰਡਿਊ ਐਕਸਪੋਨੈਂਟ’ ਮੁਤਾਬਕ, ਮਕੈਨੀਕਲ ਇੰਜਨੀਅਰਿੰਗ ਵਿੱਚ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਸਮੀਰ ਕਾਮਤ (23) ਸੋਮਵਾਰ ਨੂੰ ਵਾਰੇਨ ਕਾਊਂਟੀ ਵਿੱਚ ਮ੍ਰਿਤ ਪਾਇਆ ਗਿਆ। ਏਜੰਸੀ ਨੇ ਵਾਰੇਨ ਕਾਊਂਟੀ ਕੋਰੋਨਰ ਜਸਟਿਨ ਬਰੱਮੈਟ ਦੇ ਹਵਾਲੇ ਨਾਲ ਦੱਸਿਆ ਕਿ ਕਾਮਤ ਦੀ ਲਾਸ਼ ਕਰੋ’ਜ਼ ਗਰੋਵ ਵਿੱਚ ਮਿਲੀ। ਮੈਸੇਚਿਊਸਟਸ ਯੂਨੀਵਰਸਿਟੀ ਐਮਹਰਸਟ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ ਬੈਚਲਰ ਡਿਗਰੀ ਲੈਣ ਤੋਂ ਬਾਅਦ ਕਾਮਤ ਨੇ 2021 ਵਿੱਚ ਪਰਡਿਊ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਉਸ ਨੂੰ ਡਾਕਟਰੇਟ ਦੀ ਡਿਗਰੀ ਮਿਲਣੀ ਸੀ।ਉਧਰ ਸ਼ਿਕਾਗੋ ਵਿਚ ਅਣਪਛਾਤਿਆਂ ਦੇ ਹਮਲੇ ਦਾ ਸ਼ਿਕਾਰ ਬਣਿਆ ਭਾਰਤੀ ਆਈਟੀ ਵਿਦਿਆਰਥੀ ਸੱਯਦ ਮਜ਼ਾਹਿਰ ਅਲੀ ਹੈਦਰਾਬਾਦ ਨਾਲ ਸਬੰਧਤ ਹੈ।
ਸ਼ਿਕਾਗੋ ਸਥਿਤ ਭਾਰਤੀ ਕੌਂਸੁਲੇਟ ਨੇ ਅਲੀ ਤੇ ਭਾਰਤ ਰਹਿੰਦੀ ਉਸ ਦੀ ਪਤਨੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਕੌਂਸੁਲੇਟ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਸਥਾਨਕ ਅਥਾਰਿਟੀਜ਼ ਦੇ ਸੰਪਰਕ ਵਿੱਚ ਹੈ। ਇਸ ਦੌਰਾਨ ਅਲੀ ਦੀ ਪਤਨੀ ਨੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੱਕ ਪਹੁੰਚ ਕਰਕੇ ਆਪਣੇ ਤਿੰਨ ਨਾਬਾਲਗ ਬੱਚਿਆਂ ਨਾਲ ਅਮਰੀਕਾ ਜਾਣ ਲਈ ਮਦਦ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਵੀਡੀਓ ਵਿੱਚ 4 ਫਰਵਰੀ ਦੀ ਰਾਤ ਨੂੰ ਤਿੰਨ ਵਿਅਕਤੀ ਅਲੀ ਦਾ ਪਿੱਛਾ ਕਰਦੇ ਨਜ਼ਰ ਆ ਰਹੇ ਹਨ। ਐਕਸ ’ਤੇ ਪੋਸਟ ਇਕ ਵੱਖਰੀ ਵੀਡੀਓ ਵਿੱਚ ਅਲੀ, ਜਿਸ ਦਾ ਨੱਕ ਤੇ ਮੂੰਹ ਖੂਨ ਨਾਲ ਲਥਪਥ ਹੈ ਤੇ ਉਸ ਦੇ ਸਾਰੇ ਕੱਪੜਿਆਂ ’ਤੇ ਖੂਨ ਦੇ ਧੱਬੇ ਹਨ, ਆਪਣੀ ਹੱਡਬੀਤੀ ਦੱਸਦਾ ਨਜ਼ਰ ਆ ਰਿਹਾ ਹੈ।
ਅਲੀ, ਜੋ ਛੇ ਮਹੀਨੇ ਪਹਿਲਾਂ ਹੀ ਹੈਦਰਾਬਾਦ ਤੋਂ ਅਮਰੀਕਾ ਆਇਆ ਸੀ, ਨੇ ਏਬੀਸੀ7 ਆਈਵਿਟਨੈੱਸ ਨਿਊਜ਼ ਨੂੰ ਦੱਸਿਆ ਕਿ ਹਮਲਾਵਰਾਂ ਵਿਚੋਂ ਇਕ ਨੇ ਉਸ ’ਤੇ ਬੰਦੂਕ ਵੀ ਤਾਣੀ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਪੁਲੀਸ ਨੇ ਅਜੇ ਤੱਕ ਕਿਸੇ ਵੀ ਮਸ਼ਕੂਕ ਨੂੰ ਹਿਰਾਸਤ ਵਿਚ ਨਹੀਂ ਲਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement