ਸਤਲੁਜ ਦਰਿਆ ’ਚ ਰੁੜ੍ਹੇ ਨੌਜਵਾਨ ਦੀ ਲਾਸ਼ ਮਿਲੀ
09:06 AM Sep 09, 2023 IST
ਪੱਤਰ ਪ੍ਰੇਰਕ
ਸ਼ਾਹਕੋਟ, 8 ਸਤੰਬਰ
ਸਤੁਲਜ ਦਰਿਆ ਵਿੱਚ ਰੁੜ੍ਹੇ ਲੜਕੇ ਦੀ ਲਾਸ਼ ਅੱਜ ਲੰਬੀ ਜੱਦੋ-ਜਹਿਦ ਤੋਂ ਬਾਅਦ ਗੋਤਾਖੋਰਾਂ ਨੇ ਲੱਭ ਲਈ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਸ਼ਾਮ ਦਮਨਪ੍ਰੀਤ ਪੁੱਤਰ ਸੁਰਿੰਦਰ ਕੁਮਾਰ ਉਰਫ ਸੋਨੀ, ਪਵਨ ਪੁੱਤਰ ਸੁੱਖਾ, ਜੀਵਨ ਪੁੱਤਰ ਛਿੰਦਰ ਪਾਲ ਅਤੇ ਵੰਸ਼ ਪੁੱਤਰ ਬਲਕਾਰ ਵਾਸੀਆਨ ਤਲਵੰਡੀ ਬੂਟੀਆਂ ਸਤਲੁਜ ਦਰਿਆ ’ਚ ਵੜੇ ਸਨ, ਉਨ੍ਹਾਂ ’ਚੋਂ ਦਮਨਪ੍ਰੀਤ (16) ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਸੀ। ਉਸ ਦੇ ਸਾਥੀਆਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਜਾਂਚ ਅਧਿਕਾਰੀ ਏ.ਐੱਸ.ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਨੇ ਦਰਿਆ ਵਿਚ ਡੁੱਬੇ ਲੜਕੇ ਦੀ ਲਾਸ਼ ਅੱਜ ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਹੀ ਲੱਭ ਲਈ ਹੈ। ਉਨ੍ਹਾਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਨਕੋਦਰ ਰਖਵਾ ਦਿੱਤਾ ਹੈ, ਜਿਸ ਦਾ ਪੋਸਟਮਾਰਟਮ 9 ਸਤੰਬਰ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰ ਦਿਤੀ ਗਈ ਹੈ।
Advertisement
Advertisement