ਉੜੀਸਾ ਵਾਸੀ ਨੌਜਵਾਨ ਦੀ ਲਾਸ਼ ਮਿਲੀ
06:30 AM Jul 24, 2024 IST
ਪੱਤਰ ਪ੍ਰੇਰਕ
ਪਠਾਨਕੋਟ, 23 ਜੁਲਾਈ
ਸਥਾਨਕ ਡਲਹੌਜੀ ਰੋਡ ਸਥਿਤ ਜਸਵੀਰ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਨੈਰੋਗੇਜ਼ ਫਾਟਕ ਕੋਲ 17 ਸਾਲਾਂ ਦੇ ਨੌਜਵਾਨ ਦੀ ਲਾਸ਼ ਕੁਰਸੀ ’ਤੇ ਪਈ ਮਿਲੀ। ਥਾਣਾ ਡਿਵੀਜ਼ਨ ਨੰਬਰ 1 ਦੇ ਏਐੱਸਆਈ ਓਮ ਪ੍ਰਕਾਸ਼ ਜਾਂਚ ਅਫਸਰ ਵਜੋਂ ਮੌਕੇ ’ਤੇ ਪੱਜੇ ਅਤੇ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਇਹ ਪਤਾ ਲੱਗਾ ਕਿ ਨੌਜਵਾਨ ਪ੍ਰਮੋਦ ਕਰ ਜੋ ਉੜੀਸਾ ਦੇ ਪਿੰਡ ਖਪਰਮਲ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਉਹ ਆਪਣੇ ਪਿਤਾ ਦੇ ਨਾਲ ਪਿੰਡ ਘੋਹ ਮੰਗਣੀ ਵਿੱਚ ਡੇਅਰੀ ਫਾਰਮ ਵਿੱਚ ਕੰਮ ਕਰਦਾ ਹੈ। ਪੁਲੀਸ ਨੇ ਡੇਅਰੀ ਮਾਲਕ ਵਿਜੇ ਕੁਮਾਰ ਦੇ ਨਾਲ ਸੰਪਰਕ ਕੀਤਾ। ਜਿਸ ਨੇ ਲਾਸ਼ ਦੀ ਪਛਾਣ ਕੀਤੀ। ਮ੍ਰਿਤਕ ਦੇ ਪਿਤਾ ਪ੍ਰਮੋਦ ਕਰ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਕੁਝ ਮਹੀਨੇ ਪਹਿਲਾਂ ਹੀ ਉਸ ਦੇ ਨਾਲ ਕੰਮ ਕਰਨ ਲਈ ਆਇਆ ਸੀ।
Advertisement
Advertisement
Related News
Advertisement