ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਖੜਾ ਨਹਿਰ ਵਿੱਚ ਰੁੜ੍ਹੇ ਨੌਜਵਾਨ ਦੀ ਲਾਸ਼ ਬਰਾਮਦ

06:50 AM Jun 27, 2024 IST

ਪੱਤਰ ਪ੍ਰੇਰਕ
ਸਮਾਣਾ, 26 ਜੂਨ
ਪੰਜ ਦਿਨ ਪਹਿਲਾਂ ਨਹਿਰ ਵਿੱਚ ਰੁੜ੍ਹੇ ਨੌਜਵਾਨ ਦੀ ਲਾਸ਼ ਭਾਖੜਾ ਦੇ ਖਨੌਰੀ ਹੈੱਡ ਤੋਂ ਬਰਾਮਦ ਹੋਣ ’ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਮਵੀਕਲਾਂ ਪੁਲੀਸ ਦੇ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਤਾਰ ਸਿੰਘ (36) ਦੇ ਪਿਤਾ ਲਾਭ ਸਿੰਘ ਵਾਸੀ ਪਿੰਡ ਸਹਿਜਪੁਰਾ ਨੇ ਪੁਲੀਸ ਨੂੰ ਬਿਆਨ ਦਰਜ ਕਰਵਾਏ ਕਿ ਸ਼ਰਾਬ ਪੀਣ ਦਾ ਆਦੀ ਉਸ ਦਾ ਪੁੱਤਰ ਰਾਤ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਸੌਂਦਾ ਸੀ। 19 ਜੂਨ ਦੀ ਰਾਤ ਘਰ ਤੋਂ ਧਰਮਸ਼ਾਲਾ ਵਿੱਚ ਸੌਣ ਗਿਆ ਪਰ ਅਗਲੀ ਸਵੇਰ ਉੱਥੇ ਨਹੀਂ ਸੀ। ਭਾਲ ਦੌਰਾਨ ਉਸ ਦੇ ਕੱਪੜੇ ਪਿੰਡ ਧਨੇਠਾ ਨੇੜਿਓਂ ਲੰਘਦੀ ਭਾਖੜਾ ਨਹਿਰ ਦੇ ਪੁਲ ਕੋਲੋਂ ਬਰਾਮਦ ਹੋਏ। ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

Advertisement

Advertisement
Advertisement