For the best experience, open
https://m.punjabitribuneonline.com
on your mobile browser.
Advertisement

ਸ਼ੱਕੀ ਹਾਲਤ ’ਚ ਔਰਤ ਦੀ ਲਾਸ਼ ਮਿਲੀ

09:40 AM Mar 27, 2024 IST
ਸ਼ੱਕੀ ਹਾਲਤ ’ਚ ਔਰਤ ਦੀ ਲਾਸ਼ ਮਿਲੀ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 26 ਮਾਰਚ
ਪਿੰਡ ਗੋਬਿੰਦਪੁਰਾ ਵਿੱਚ ਇੱਕ ਔਰਤ ਦੀ ਸ਼ੱਕੀ ਹਾਲਤ ’ਚ ਲਾਸ਼ ਪਈ ਹੋਣ ’ਤੇ ਬਠਿੰਡਾ ਤੋਂ ਸਹਾਰਾ ਵਰਕਰਾਂ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਸੰਭਾਲਿਆ। ਸਹਾਰਾ ਹੈਲਪਲਾਈਨ ਟੀਮ ਸੰਦੀਪ ਗਿੱਲ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੇ ਅਤੇ ਅਤੇ ਕੇਂਦਰੀ ਜੇਲ੍ਹ ਚੌਕੀ ਦੀ ਪੁਲੀਸ ਨੂੰ ਸੂਚਨਾ ਦਿੱਤੀ ਤਾਂ ਪੁਲੀਸ ਵੀ ਆ ਗਈ। ਮਹਿਲਾ ਦੀ ਪਛਾਣ ਜਸਵੀਰ ਕੌਰ (40) ਪਤਨੀ ਗੁਰਪ੍ਰੀਤ ਸਿੰਘ ਵਾਸੀ ਗੋਬਿੰਦਪੁਰਾ ਵਜੋਂ ਹੋਈ। ਪਰਿਵਾਰਕ ਮੈਂਬਰਾਂ ਨੇ ਔਰਤ ਦੀ ਮੌਤ ’ਤੇ ਸ਼ੱਕ ਜਿਤਾਉਣ ਉਪਰੰਤ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×