ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਘੂੜੇ ਨਾਲ ਲਟਕਦੀ ਲਾਸ਼ ਬਰਾਮਦ

06:03 AM Feb 19, 2024 IST

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਫਰਵਰੀ
ਇੱਥੇ ਨਿਊ ਸ਼ਕਤੀ ਨਗਰ ਦੀ ਗਲੀ ਨੰਬਰ-4 ਦੇ ਸਾਹਮਣੇ ਸਥਿਤ ਪਾਰਕ ’ਚ ਇਕ ਅਣਪਛਾਤੇ ਨੌਜਵਾਨ ਦੀ ਪਾਰਕ ’ਚ ਲੱਗੇ ਪੰਘੂੜੇ ਨਾਲ ਲਟਕਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਮਿਲਣ ਮਗਰੋਂ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੀ ਹੈਲਪਲਾਈਨ ਟੀਮ ਦੇ ਮੈਂਬਰ ਸੰਦੀਪ ਗੋਇਲ ਤੇ ਵਿੱਕੀ ਕੁਮਾਰ ਦੱਸੀ ਥਾਂ ’ਤੇ ਪਹੁੰਚੇ ਤਾਂ ਉੱਥੇ ਝੂਲੇ ’ਤੇ ਇਕ ਵਿਅਕਤੀ ਦੀ ਲਾਸ਼ ਲਟਕ ਰਹੀ ਸੀ। ਸਹਾਰਾ ਟੀਮ ਨੇ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਅਤੇ ਥਾਣਾ ਕੋਤਵਾਲੀ ਪੁਲੀਸ ਨੂੰ ਦਿੱਤੀ। ਕੁੱਝ ਸਮੇਂ ਬਾਅਦ ਹੀ ਪੁਲੀਸ ਉਥੇ ਪਹੁੰਚੀ। ਪੁਲੀਸ ਵੱਲੋਂ ਮੁੱਢਲੇ ਤੌਰ ’ਤੇ ਜਾਇਜ਼ਾ ਲੈਣ ਪਿੱਛੋਂ ਸਹਾਰਾ ਟੀਮ ਨੇ ਲਾਸ਼ ਨੂੰ ਹੇਠਾਂ ਉਤਾਰਿਆ। ਮ੍ਰਿਤਕ ਕੋਲੋਂ ਅਜਿਹਾ ਕੁਝ ਵੀ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕਦੀ। ਉਂਜ ਮ੍ਰਿਤਕ ਨੇ ਮੱਥੇ ’ਤੇ ਤਿਲਕ ਲਾਇਆ ਹੋਇਆ ਸੀ ਅਤੇ ਪੈਂਟ ਕਮੀਜ਼ ਤੇ ਕੋਟ ਪਹਿਨਿਆ ਹੋਇਆ ਸੀ। ਮ੍ਰਿਤਕ ਦੀ ਲਾਸ਼ ਹਸਪਤਾਲ ਵਿਚਲੇ ਮੁਰਦਾ ਘਰ ਪਹੁੰਚਾ ਦਿੱਤੀ ਗਈ ਹੈ।

Advertisement

Advertisement