ਨਹਿਰ ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ
05:04 PM Jul 27, 2020 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 27 ਜੁਲਾਈ
Advertisement
ਇਥੋਂ ਦੇ ਪਿੰਡ ਮਾਖੋਸਰਾਣੀ ਨੇੜਿਓਂ ਲੰਘਦੀ ਰਾਜਸਥਾਨ ਫੀਡਰ ’ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਸੰਨੀ ਵਾਸੀ ਸਿਰਸਾ ਅਤੇ ਪ੍ਰਭਾਕਰ ਵਾਸੀ ਜਗਾਧਰੀ ਵਜੋਂ ਹੋਈ ਹੈ। ਦੋਵੇਂ ਕਿਸੇ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਸਨ। ਜਾਣਕਾਰੀ ਅਨੁਸਾਰ ਮਾਖੋਸਰਾਣੀ ਨੇੜਿਓਂ ਲੰਘਦੀ ਰਾਜਸਥਾਨ ਫੀਡਰ ਨੇੜੇ ਖੜ੍ਹਾ ਮੋਟਰਸਾਈਕਲ ਤੇ ਜੁੱਤੇ ਵੇਖ ਕੇ ਕਿਸੇ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚ ਕਿਸੇ ਵਿਅਕਤੀ ਦੇ ਹੋਣ ਦੀ ਭਾਲ ਕੀਤੀ ਤਾਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਫਿਲਹਾਲ ਪੁਲੀਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
Advertisement
Advertisement