For the best experience, open
https://m.punjabitribuneonline.com
on your mobile browser.
Advertisement

ਪਿਤਾ ਦੀ ਦੁਕਾਨ ’ਚੋਂ ਭੈਣ-ਭਰਾ ਦੀਆਂ ਲਾਸ਼ਾਂ ਮਿਲੀਆਂ

12:28 PM May 06, 2024 IST
ਪਿਤਾ ਦੀ ਦੁਕਾਨ ’ਚੋਂ ਭੈਣ ਭਰਾ ਦੀਆਂ ਲਾਸ਼ਾਂ ਮਿਲੀਆਂ
Advertisement

ਨਵੀਂ ਦਿੱਲੀ (ਪੱਤਰ ਪ੍ਰੇਰਕ): ਉੱਤਰ ਪੱਛਮੀ ਦਿੱਲੀ ਦੇ ਕੇਸ਼ਵ ਪੁਰਮ ਇਲਾਕੇ ਵਿੱਚ ਇੱਕ ਦੁਕਾਨ ’ਚੋਂ 13 ਸਾਲਾ ਲੜਕੀ ਅਤੇ ਉਸ ਦੇ ਛੋਟੇ ਭਰਾ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਦਿੱਲੀ ਪੁਲੀਸ ਮਾਮਲੇ ਵਿੱਚ ਮੁੱਖ ਸ਼ੱਕੀ ਬੱਚਿਆਂ ਦੇ ਪਿਤਾ ਮਨੀਸ਼ ਦੀ ਭਾਲ ਵਿੱਚ ਹੈ। ਬੱਚੇ ਦੀ ਮਾਂ ਅਨੁਸਾਰ ਦੋਵੇਂ ਭੈਣ-ਭਰਾ ਉਸ ਦਿਨ ਸਕੂਲ ਗਏ ਸਨ ਪਰ ਘਰ ਵਾਪਸ ਨਹੀਂ ਆਏ। ਪੁਲੀਸ ਨੇ ਮਨੀਸ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਫੋਨ ਨਹੀਂ ਲੱਗਿਆ। ਬਾਅਦ ਸ਼ਾਮ ਨੂੰ ਜਦੋਂ ਉਨ੍ਹਾਂ ਦੀ ਰਿਹਾਇਸ਼ ਦੀ ਹੇਠਲੀ ਮੰਜ਼ਿਲ ’ਤੇ ਸਥਿਤ ਕਰਿਆਨੇ ਦੀ ਦੁਕਾਨ ਖੋਲ੍ਹੀ ਗਈ ਤਾਂ ਪਰਿਵਾਰ ਦੇ ਮੈਂਬਰਾਂ ਨੇ ਦੋਵੇਂ ਭੈਣ-ਭਰਾ ਨੂੰ ਬੇਹੋਸ਼ੀ ਦੀ ਹਾਲਤ ’ਚ ਪਾਇਆ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਮਨੀਸ਼ ਨੇ ਬੱਚਿਆਂ ਨੂੰ ਕੋਈ ਜ਼ਹਿਰੀਲਾ ਪਦਾਰਥ ਪਿਲਾਇਆ ਹੋ ਸਕਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×