ਹਮਾਸ ਵੱਲੋਂ ਬਣਾਏ ਬੰਧਕਾਂ ’ਚੋਂ ਛੇ ਦੀਆਂ ਲਾਸ਼ਾਂ ਬਰਾਮਦ
02:00 PM Sep 01, 2024 IST
ਇਜ਼ਰਾਈਲ ਦੇ ਤਲ ਅਵੀਵ ਵਿਚ ਐਤਵਾਰ ਨੂੰ ਈਦਨ ਯੇਰੂਸ਼ਾਲਮੀ ਦੀ ਰਿਹਾਈ ਦੀ ਅਪੀਲ ਕਰਦਿਆਂ ਲਾਏ ਗਏ ਇਕ ਪੋਸਟਰ ਦੇ ਕੋਲੋਂ ਲੰਘਦੀ ਹੋਈ ਇਕ ਔਰਤ। -ਫੋਟੋ: ਰਾਇਟਰਜ਼
ਯੇਰੂਸ਼ਲਮ, 1 ਸਤੰਬਰ
ਇਜ਼ਾਰਈਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਇਸ ਨੂੰ ਹਮਾਸ ਵੱਲੋਂ ਬੀਤੇ ਸਾਲ 7 ਅਕਤੂਬਰ ਦੇ ਦਹਿਸ਼ਤੀ ਹਮਲੇ ਦੌਰਾਨ ਬੰਧਕ ਬਣਾਏ ਗਏ ਲੋਕਾਂ ਵਿਚ ਛੇ ਜਣਿਆਂ ਦੀਆਂ ਲਾਸ਼ਾਂ ਗਾਜ਼ਾ ਵਿਚੋਂ ਬਰਾਮਦ ਹੋਈਆਂ ਹਨ। ਮ੍ਰਿਤਕਾਂ ਵਿੱਚ ਇਜ਼ਰਾਈਲੀ-ਅਮਰੀਕੀ ਹਰਸ਼ ਗੋਲਡਬਰਗ-ਪੋਲਿਨ (23) ਵੀ ਸ਼ਾਮਲ ਹੈ।
ਗੋਲਬਰਗ ਹਮਾਸ ਦੇ ਬੰਧਕਾਂ ਵਿਚੋਂ ਮੁੱਖ ਚਿਹਰਾ ਬਣ ਕੇ ਉੱਭਰਿਆ ਸੀ, ਜਿਸ ਦੇ ਮਾਪਿਆਂ ਨੇ ਆਲਮੀ ਆਗੂਆਂ ਨਾਲ ਮੁਲਾਕਾਤ ਕਰ ਕੇ ਉਸ ਦੀਰਿਹਾਈ ਦੀ ਮੰਗ ਕੀਤੀ ਸੀ। ਉਹ ਬੀਤੇ ਮਹੀਨੇ ਅਮਰੀਕੀ ਡੈਮੋਕ੍ਰੈਟਿਕ ਪਾਰਟੀ ਦੀ ਹੋਈ ਕੌਮੀ ਕਨਵੈਨਸ਼ਨ ਵਿਚ ਵੀ ਪੁੱਜੇ ਸਨ।
ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਫ਼ੌਜ ਬੰਧਕਾਂ ਨੂੰ ਛੁਡਵਾਉਣ ਹੀ ਵਾਲੀ ਸੀ ਕਿ ਉਸ ਤੋਂ ਐਨ ਪਹਿਲਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ।
ਫ਼ੌਜ ਮੁਤਾਬਕ ਮਾਰੇ ਗਏ ਬਾਕੀ ਬੰਧਕਾਂ ਦੀ ਪਛਾਣ ਓਰੀ ਦਾਨਿਨੋ (25), ਈਦਨ ਯੇਰੂਸ਼ਾਲਮੀ (24); ਆਲਮੋਗ ਸਾਰੂਸੀ (27), ਅਲੈਗਜ਼ੈਂਡਰ ਲੋਬਾਨੋਵ (33) ਅਤੇ ਕਾਰਮਲ ਗੈਟ (40) ਵਜੋਂ ਹੋਈ ਹੈ। -ਏਪੀ
Advertisement
Advertisement