ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨਾਟਕ ਦੇ ਨੌਂ ਟਰੈਕਰਾਂ ਦੀਆਂ ਲਾਸ਼ਾਂ ਬੰਗਲੂਰੂ ਪਹੁੰਚੀਆਂ

07:53 AM Jun 08, 2024 IST

ਬੰਗਲੂਰੂ: ਉੱਤਰਾਖੰਡ ਵਿੱਚ ਖ਼ਰਾਬ ਮੌਸਮ ਕਾਰਨ ਜਾਨ ਗੁਆਉਣ ਵਾਲੇ ਕਰਨਾਟਕ ਦੇ ਨੌਂ ਟਰੈਕਰਾਂ ਦੀਆਂ ਲਾਸ਼ਾਂ ਅੱਜ ਦਿੱਲੀ ਰਸਤੇ ਬੰਗਲੂਰੂ ਲਿਆਂਦੀਆਂ ਗਈਆਂ। ਮਨੇਰੀ ਦੀ ‘ਹਿਮਾਲਿਅਨ ਵਿਊ ਟਰੈਕਿੰਗ ਏਜੰਸੀ’ ਨੇ 29 ਮਈ ਨੂੰ ਉੱਤਰਕਾਸ਼ੀ ਤੋਂ 35 ਕਿਲੋਮੀਟਰ ਲੰਬੇ ਟਰੈਕ ’ਤੇ 22 ਮੈਂਬਰੀ ਟਰੈਕਿੰਗ ਟੀਮ ਭੇਜੀ ਸੀ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ, ‘‘ਉੱਤਰਾਖੰਡ ਵਿੱਚ ਖ਼ਰਾਬ ਮੌਸਮ ਕਾਰਨ ਜਾਨਾਂ ਗੁਆਉਣ ਵਾਲੇ ਤਿੰਨ ਟਰੈਕਰਾਂ ਦੀਆਂ ਲਾਸ਼ਾਂ ਅੱਜ ਸਵੇਰੇ 5.45 ਵਜੇ ਇੰਡੀਗੋ ਦੀ ਉਡਾਣ ਰਾਹੀਂ ਦਿੱਲੀ ਰਸਤੇ ਬੰਗਲੂਰੂ ਹਵਾਈ ਅੱਡੇ ਲਿਆਂਦੀਆਂ ਗਈਆਂ। ਉਨ੍ਹਾਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ।’’ ਉਨ੍ਹਾਂ ਕਿਹਾ ਕਿ ਬਾਅਦ ਵਿੱਚ ਬਾਕੀ ਰਹਿੰਦੇ ਛੇ ਟਰੈਕਰਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਪਦਮਿਨੀ ਹੇਗੜੇ, ਵੈਂਕਟੇਸ਼ ਪ੍ਰਸਾਦ, ਆਸ਼ਾ ਸੁਧਾਕਰ, ਪਦਮਨਾਭ ਕੰਡਾਪਰ ਕ੍ਰਿਸ਼ਨਮੂਰਤੀ, ਸਿੰਧੂ ਵਾਕੇਕਲਮ, ਵਿਨਾਇਕ ਮੁੰਗੂਰਵਾੜੀ, ਸੁਜਾਤਾ ਮੁੰਗੂਰਵਾੜੀ, ਚਿਤਰਾ ਪ੍ਰਣੀਤ ਅਤੇ ਅਨੀਤ ਰੰਗੱਪਾ ਵਜੋਂ ਹੋਈ ਹੈ। -ਪੀਟੀਆਈ

Advertisement

Advertisement
Advertisement