ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਰ ’ਚੋਂ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ

07:37 AM Jun 24, 2024 IST
ਯਮੁਨਾਨਗਰ ਦੇ ਆਜ਼ਾਦ ਨਗਰ ’ਚ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ ਅਤੇ (ਇਨਸੈੱਟ) ਮ੍ਰਿਤਕਾਂ ਦੀਆਂ ਫਾਈਲ ਫੋਟੋਆਂ।

ਦਵਿੰਦਰ ਸਿੰਘ
ਯਮੁਨਾਨਗਰ, 23 ਜੂਨ
ਇੱਥੇ ਅੱਜ ਉਸ ਸਮੇਂ ਸਹਿਮ ਪੈਦਾ ਹੋ ਗਿਆ, ਜਦੋਂ ਇੱਕ ਘਰ ਵਿੱਚ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ। ਡੀਐੱਸਪੀ ਅਭਿਲਕਸ਼ ਜੋਸ਼ੀ, ਯਮੁਨਾਨਗਰ ਥਾਣਾ ਇੰਚਾਰਜ ਜਗਦੀਸ਼ ਚੰਦਰਾ ਸਮੇਤ ਫੋਰੈਂਸਿਕ ਅਤੇ ਹੋਰ ਟੀਮਾਂ ਨੇ ਘਟਨਾ ਸਥਾਨ ਆਜ਼ਾਦ ਨਗਰ ਗਲੀ-2 ਵਿੱਚ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੀਨਾ (45) ਦੀ ਲਾਸ਼ ਘਰ ਵਿੱਚ ਬੈੱਡ ’ਤੇ ਪਈ ਮਿਲੀ, ਜਦੋਂ ਕਿ ਉਸ ਦੇ ਪੁੱਤਰ ਰਾਹੁਲ (24) ਦੀ ਲਾਸ਼ ਜ਼ਮੀਨ ’ਤੇ ਪਈ ਸੀ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡੀਐੱਸਪੀ ਅਭਿਲਕਸ਼ ਜੋਸ਼ੀ ਤੇ ਥਾਣਾ ਇੰਚਾਰਜ ਜਗਦੀਸ਼ ਚੰਦਰ ਨੇ ਕਿਹਾ ਕਿ ਕਤਲ ਕਿਸ ਨੇ ਕੀਤੇ ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮ੍ਰਿਤਕਾ ਦੀ ਬੇਟੀ ਵੱਲੋਂ ਹੀ ਸ਼ਿਕਾਇਤ ਕੀਤੀ ਗਈ ਸੀ, ਜਿਸ ਦੀ ਭੂਮਿਕਾ ਵੀ ਸ਼ੱਕੀ ਹੈ। ਉਨ੍ਹਾਂ ਦੱਸਿਆ ਕਿ ਘਰ ਵਿੱਚ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਸਨ ਪਰ ਉਹ ਬੰਦ ਪਾਏ ਗਏ। ਪੁਲੀਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਸੀਆਈਏ-1 ਅਤੇ ਸੀਆਈਏ-2 ਸਣੇ ਹੋਰ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਅਧਿਕਾਰੀ ਨੇ ਦੱਸਿਆ ਕੇ ਮੌਕੇ ਤੋਂ ਮਿਲੇ ਅਹਿਮ ਸਬੂਤਾਂ ਨੂੰ ਆਪਸ ਵਿੱਚ ਜੋੜਿਆ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਕੇਸ ਨੂੰ ਸੁਲਝਾ ਲਿਆ ਜਾਵੇਗਾ।

Advertisement

Advertisement
Advertisement