For the best experience, open
https://m.punjabitribuneonline.com
on your mobile browser.
Advertisement

ਚੌਹਾਲ ਦੇ ਜੰਗਲ ’ਚੋਂ ਮੁੰਡਾ-ਕੁੜੀ ਦੀਆਂ ਲਾਸ਼ਾਂ ਬਰਾਮਦ

08:42 AM Aug 19, 2024 IST
ਚੌਹਾਲ ਦੇ ਜੰਗਲ ’ਚੋਂ ਮੁੰਡਾ ਕੁੜੀ ਦੀਆਂ ਲਾਸ਼ਾਂ ਬਰਾਮਦ
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 18 ਅਗਸਤ
ਹੁਸ਼ਿਆਰਪੁਰ ਦੇ ਚੌਹਾਲ ਇਲਾਕੇ ਦੇ ਜੰਗਲ ਵਿੱਚੋਂ ਲੜਕਾ ਤੇ ਲੜਕੀ ਦੀਆਂ ਲਾਸ਼ਾਂ ਮਿਲੀਆਂ ਹਨ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਸੰਦੀਪ ਤਿਵਾੜੀ ਤੇ ਪੂਜਾ ਵਜੋਂ ਹੋਈ ਹੈ। ਇਹ ਦੋਵੇਂ ਜਲੰਧਰ ਵਾਸੀ ਦੱਸੇ ਜਾਂਦੇ ਹਨ। ਐੱਸ.ਪੀ (ਡੀ) ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁੱਖ ਸੜਕ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਜੰਗਲੀ ਖੇਤਰ ਵਿੱਚ ਲਾਸ਼ਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤੁਰੰਤ ਮੌਕੇ ’ਤੇ ਪਹੰਚ ਕੇ ਇਲਾਕੇ ਨੂੰ ਘੇਰ ਲਿਆ ਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੰਦੀਪ ਤਿਵਾੜੀ ਦੇ ਦੋਸਤਾਂ ਨੇ ਦੱਸਿਆ ਕਿ ਸੰਦੀਪ ਨੇ ਉਨ੍ਹਾਂ ਨੂੰ ਮੈਸੇਜ ਕੀਤਾ ਸੀ ਕਿ ਉਹ ਆਤਮਹੱਤਿਆ ਕਰਨ ਵਾਲਾ ਹੈ। ਉਸ ਦੇ ਦੋਸਤ ਉਸ ਨੂੰ ਲੱਭਦੇ-ਲੱਭਦੇ ਚੌਹਾਲ ਤੱਕ ਪਹੁੰਚ ਗਏ ਜਿੱਥੇ ਸਚਮੁੱਚ ਹੀ ਉਹ ਮ੍ਰਿਤਕ ਪਾਇਆ ਗਿਆ। ਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement
Advertisement
Author Image

sukhwinder singh

View all posts

Advertisement
×