ਕਾਂਗਰਸ ਦੇ ਓਬੀਸੀ ਸੈੱਲ ਦਾ ਬਲਾਕ ਪ੍ਰਧਾਨ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਨਵੰਬਰ
ਕਾਂਗਰਸ ਪਾਰਟੀ ਦੇ ਓਬੀਸੀ ਸੈੱਲ ਦਾ ਬਲਾਕ ਪ੍ਰਧਾਨ ਗੁਰਮੀਤ ਸਿੰਘ ਬੱਤਾ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਲ ਹੋ ਗਿਆ। ਅਰਵਿੰਦ ਖੰਨਾ ਵਲੋਂ ਗੁਰਮੀਤ ਸਿੰਘ ਬੱਤਾ ਅਤੇ ਉਸਦੇ ਸਾਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਪਾਰਟੀ ਅੰਦਰ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿਵਾਇਆ। ਅਰਵਿੰਦ ਖੰਨਾ ਨੇ ਕਿਹਾ ਕਿ ਮਹਾਰਾਸ਼ਟਰ ਚੋਣਾਂ ਵਿੱਚ ਭਾਜਪਾ ਨੂੰ ਮਿਲੀ ਇਤਿਹਾਸਿਕ ਜਿੱਤ ਨੇ ਸਾਫ ਕਰ ਦਿੱਤਾ ਕਰ ਦਿੱਤਾ ਹੈ ਕਿ ਪੂਰੇ ਦੇਸ਼ ਅੰਦਰ ਪੀਐਮ ਨਰਿੰਦਰ ਮੋਦੀ ਤੇ ਭਾਜਪਾ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਆਧਾਰ ਹੌਲੀ-ਹੌਲੀ ਪੰਜਾਬ ਅੰਦਰ ਮਜ਼ਬੂਤ ਹੋ ਰਿਹਾ ਹੈ। ਇਸ ਮੌਕੇ ਸੂਬਾ ਕਾਰਕਾਰਨੀ ਮੈਂਬਰ ਹਰਬੰਸ ਸਿੰਘ ਗਰਚਾ, ਭਾਜਪਾ ਸਰਕਲ ਸੰਗਰੂਰ ਸ਼ਹਿਰੀ ਦੇ ਪ੍ਰਧਾਨ ਰੋਮੀ ਗੋਇਲ, ਸੰਜੀਵ ਜਿੰਦਲ ਲੱਕੀ, ਹਰਭਜਨ ਸਿੰਘ, ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਗੁਰਦਿਆਲ ਸਿੰਘ ਚੱਠਾ, ਕੌਂਸਲਰ ਮੋਤੀ ਲਾਲ ਮਨਚੰਦਾ, ਬਿੱਟੂ ਰਵਿੰਦਰ ਤਾਨੀਆ, ਰਾਜੀ ਚੱਠਾ ਅਤੇ ਸਤਪਾਲ ਸੈਣੀ ਹਾਜ਼ਰ ਸਨ।