For the best experience, open
https://m.punjabitribuneonline.com
on your mobile browser.
Advertisement

ਬਲੈਕਮੇਲਰ ਗਰੋਹ ਨੇ ਰੇਲ ਯਾਤਰੀ ਨੂੰ ਬਣਾਇਆ ਨਿਸ਼ਾਨਾ

07:32 AM Sep 13, 2024 IST
ਬਲੈਕਮੇਲਰ ਗਰੋਹ ਨੇ ਰੇਲ ਯਾਤਰੀ ਨੂੰ ਬਣਾਇਆ ਨਿਸ਼ਾਨਾ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 12 ਸਤੰਬਰ
ਪੁਰਸ਼ਾਂ ਤੇ ਮਹਿਲਾਵਾਂ ਦੇ ਇੱਕ ਗਰੋਹ ਵੱਲੋਂ ਫ਼ਿਲਮੀ ਅੰਦਾਜ਼ ਵਿੱਚ ਇੱਕ ਰੇਲ ਮੁਸਾਫ਼ਿਰ ਨੂੰ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਦੀ ਪੁਲੀਸ ਨੇ ਪੀੜਤ ਯਾਤਰੀ ਦੀ ਸ਼ਿਕਾਇਤ ’ਤੇ ਗਰੋਹ ਦੇ 6 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਮਹਿਲਾ ਅਤੇ 3 ਪੁਰਸ਼ਾਂ ਨੂੰ ਕਾਬੂ ਕਰਕੇ ਵਾਰਦਾਤ ਲਈ ਵਰਤੀ ਬਗ਼ੈਰ ਨੰਬਰ ਤੋਂ ਸਕੂਟਰੀ ਵੀ ਬਰਾਮਦ ਕਰ ਲਈ ਹੈ।
ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਨਾਲ ਸਬੰਧਤ ਰੇਲ ਯਾਤਰੀ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਕਿ 10 ਸਤੰਬਰ ਨੂੰ ਉਹ ਹਨੂੰਮਾਨਗੜ੍ਹ ਜਾਣ ਲਈ ਬਠਿੰਡਾ ਰੇਲਵੇ ਸਟੇਸ਼ਨ ’ਤੇ ਖੜ੍ਹਾ ਸੀ। ਇਸ ਦੌਰਾਨ ਉਹ ਸਟੇਸ਼ਨ ਦੇ ਬਾਹਰ ਇੱਕ ਢਾਬੇ ’ਤੇ ਰੋਟੀ ਖਾਣ ਚਲਾ ਗਿਆ। ਰੋਟੀ ਖਾ ਕੇ ਜਦੋਂ ਉਹ ਬਾਹਰ ਨਿੱਕਲਿਆ ਤਾਂ ਉਥੇ ਖੜ੍ਹੀਆਂ ਆਪਣੀ ਸਕੂਟਰੀ ਸਮੇਤ ਖੜ੍ਹੀਆਂ ਦੋ ਮਹਿਲਾਵਾਂ ਬਹਾਨੇ ਨਾਲ ਉਸ ਨਾਲ ਗੱਲਾਂ ਕਰਨ ਲੱਗ ਪਈਆਂ। ਗੱਲਾਂ ਵਿੱਚ ਉਲਝਾ ਕੇ ਉਹ ਔਰਤਾਂ ਉਸ ਨੂੰ ਨੇੜੇ ਹੀ ਇੱਕ ਮਕਾਨ ਵਿੱਚ ਲੈ ਗਈਆਂ, ਜਿੱਥੇ ਦੋ ਔਰਤਾਂ ਅਤੇ ਦੋ ਮਰਦ ਪਹਿਲਾਂ ਹੀ ਮੌਜੂਦ ਸਨ। ਮੁਸਾਫ਼ਿਰ ਮੁਤਾਬਿਕ ਉਨ੍ਹਾਂ ਵਿਅਕਤੀਆਂ ਨੇ ਉਸ ਨੂੰ ਧਮਕਾ ਕੇ ਨਿਰਵਸਤਰ ਹੋਣ ਲਈ ਮਜਬੂਰ ਕਰ ਦਿੱਤਾ ਅਤੇ ਉਸ ਇਤਰਾਜ਼ਯੋਗ ਅਵਸਥਾ ’ਚ ਹੀ ਉਨ੍ਹਾਂ ਉਸ ਦੀ ਵੀਡੀਓ ਬਣਾ ਲਈ। ਬਾਅਦ ’ਚ ਉਨ੍ਹਾਂ ਵੀਡੀਓ ਜਨਤਕ ਕਰਨ ਦੀ ਗੱਲ ਕਹਿ ਕੇ 50 ਹਜ਼ਾਰ ਰੁਪਏ ਦੀ ਮੰਗ ਰੱਖ ਦਿੱਤੀ। ਇੰਨੀ ਰਕਮ ਮੌਕੇ ’ਤੇ ਆਪਣੇ ਪਾਸ ਨਾ ਹੋਣ ਬਾਰੇ ਕਹੇ ਜਾਣ ’ਤੇ ਉਨ੍ਹਾਂ ਆਦਮੀਆਂ ਨੇ 50 ਹਜ਼ਾਰ ਰੁਪਏ ਪੇਟੀਐੱਮ ਰਾਹੀਂ ਟਰਾਂਸਫਰ ਕਰਵਾ ਲਏ ਗਏ। ਪੁਲੀਸ ਨੇ ਇਸ ਕੇਸ ਦੇ ਸਬੰਧ ’ਚ ਰਾਮਪੁਰਾ ਫੂਲ ਨਿਵਾਸੀ ਜਸਪ੍ਰੀਤ ਕੌਰ, ਉਸ ਦੇ ਪਤੀ ਹਰਸ਼ਤ, ਪਿੰਡ ਚੁੱਘਾ ਖੁਰਦ ਦੀ ਖ਼ੁਸ਼ਪ੍ਰੀਤ ਕੌਰ, ਪਿੰਡ ਤਿਓਣਾ ਦੇ ਜਗਸੀਰ ਸਿੰਘ, ਪਿੰਡ ਝੂੰਬਾ ਦੇ ਬਲਦੇਵ ਸਿੰਘ ਅਤੇ ਨਿੰਮੀ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਪੁਲੀਸ ਮੁਤਾਬਿਕ ਹੁਣ ਤੱਕ ਹਰਸ਼ਤ ਕੁਮਾਰ, ਜਗਸੀਰ ਸਿੰਘ, ਬਲਦੇਵ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Advertisement

ਫਿਰੋਜ਼ਪੁਰ ’ਚ ਸੇਵਾਮੁਕਤ ਏਐੱਸਆਈ ਦੀ ਲੁੱਟਣ ਦੀ ਕੋਸ਼ਿਸ਼

ਫ਼ਿਰੋਜ਼ਪੁਰ (ਨਿੱਜੀ ਪੱਤਰ ਪੇ੍ਰਕ): ਇਥੋਂ ਅੱਜ ਦਿਨ-ਦਿਹਾੜੇ ਦੋ ਅਣਪਛਾਤੇ ਲੁਟੇਰਿਆਂ ਨੇ ਇੱਕ ਸੇਵਾਮੁਕਤ ਏਐਸਆਈ ਨੂੰ ਲੁੱਟ ਦੀ ਨੀਅਤ ਨਾਲ ਘੇਰ ਲਿਆ ਤੇ ਉਸ ਉਪਰ ਜਾਨਲੇਵਾ ਹਮਲਾ ਵੀ ਕੀਤਾ। ਹਾਲਾਂਕਿ ਏਐਸਆਈ ਦੀ ਦਲੇਰੀ ਨਾਲ ਲੁਟੇਰੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਨਾਕਾਮ ਰਹੇ ਤੇ ਆਪਣਾ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਸੇਵਾਮੁਕਤ ਏਐਸਆਈ ਬਲਵੰਤ ਰਾਏ ਅੱਜ ਦੁਪਹਿਰ ਵੇਲੇ ਆਪਣੇ ਮੋਟਰਸਾਈਕਲ ਤੇ ਗੋਬਿੰਦ ਨਗਰੀ ਤੋਂ ਬਰਟ ਰੋਡ ਵੱਲ ਆ ਰਿਹਾ ਸੀ। ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਰਾਹ ਵਿੱਚ ਉਸ ਨੂੰ ਘੇਰ ਲਿਆ ਤੇ ਲੁੱਟ ਦੀ ਨੀਅਤ ਨਾਲ ਉਸ ਉਪਰ ਇੱਟਾਂ ਨਾਲ ਕਈ ਵਾਰ ਕੀਤੇ। ਬਲਵੰਤ ਰਾਏ ਨੇ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਜਿਸ ਮਗਰੋਂ ਉਹ ਆਪਣਾ ਮੋਟਰਸਾਇਕਲ ਛੱਡ ਕੇ ਫ਼ਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਆਰੰਭ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement