For the best experience, open
https://m.punjabitribuneonline.com
on your mobile browser.
Advertisement

ਸ਼ਹਿਣਾ ’ਚ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਲੱਗਿਆ

08:00 AM Jun 06, 2024 IST
ਸ਼ਹਿਣਾ ’ਚ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਲੱਗਿਆ
Advertisement

ਪ੍ਰਮੋਦ ਸਿੰਗਲਾ
ਸ਼ਹਿਣਾ, 5 ਜੂਨ
ਗਿਆਰਾਂ ਹਜ਼ਾਰ ਵੋਟ ਵਾਲੇ ਵੱਡੇ ਕਸਬੇ ਸ਼ਹਿਣਾ ਵਿੱਚ ਭਾਜਪਾ ਦਾ ਵੋਟ ਬੈਂਕ ਨਹੀਂ ਵਧਿਆ ਹੈ। 2022 ਵਿੱਚ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਭਾਜਪਾ ਨੂੰ ਕਸਬੇ ਸ਼ਹਿਣਾ ਵਿੱਚੋਂ ਕਰੀਬ 581 ਵੋਟਾਂ ਮਿਲੀਆਂ ਸਨ, ਉਸ ਸਮੇਂ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ ਹਨ। ਹੁਣ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਸਬੇ ਸ਼ਹਿਣਾ ’ਚੋਂ ਭਾਜਪਾ ਨੂੰ ਸਿਰਫ਼ 417 ਵੋਟਾਂ ਹੀ ਮਿਲੀਆਂ ਹਨ। ਸੰਗਰੂਰ ਸੰਸਦੀ ਸੀਟ ਤੋਂ ਭਾਜਪਾ ਵੱਲੋਂ ਇਸ ਵਾਰ ਅਰਵਿੰਦ ਖੰਨਾ ਉਮੀਦਵਾਰ ਸਨ।
ਇਸ ਵਾਰ ਭਾਜਪਾ ਆਗੂਆਂ ਦਾ ਕਿਸਾਨ ਯੂਨੀਅਨ ਵੱਲੋਂ ਸ਼ੁਰੂ-ਸ਼ੁਰੂ ਵਿੱਚ ਤਿੱਖਾ ਵਿਰੋਧ ਸੀ, ਜੋ ਵੋਟਾਂ ਦੇ ਨਜ਼ਦੀਕ ਆਉਂਦਿਆਂ ਹੀ ਮੱਠਾ ਪੈ ਗਿਆ। ਦੱਸਣਾ ਬਣਦਾ ਹੈ ਕਿ ਭਾਜਪਾ ਦੀ ਜ਼ਿਲ੍ਹਾ ਅਤੇ ਸੂਬਾਈ ਲੀਡਰਸ਼ਿਪ ਨੇ ਕਦੇ ਵੀ ਵਰਕਰਾਂ ਨਾਲ ਮੀਟਿੰਗ ਨਹੀਂ ਕੀਤੀ, ਕਦੇ ਵੀ ਰੁੱਸੇ ਵਰਕਰਾਂ ਅਤੇ ਆਗੂਆਂ ਨੂੰ ਮਨਾਉਣ ਦਾ ਯਤਨ ਨਹੀਂ ਕੀਤਾ। ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਗਰਾਊਂਡ ਬਣਾਉਣਾ ਹੋਵੇਗਾ।
ਭਾਜਪਾ ਆਪਣੇ ਦਮ ’ਤੇ ਬਿਨਾਂ ਕਿਸੇ ਪਾਰਟੀ ਦੇ ਸਹਿਯੋਗ ਤੋਂ ਪਹਿਲੀ ਵਾਰ ਚੋਣ ਲੜੀ ਹੈ, ਬਿਨਾਂ ਠੋਸ ਪ੍ਰਚਾਰ ਦੇ ਪੂਰੇ ਸੰਸਦੀ ਹਲਕੇ ’ਚੋਂ 1 ਲੱਖ 28 ਹਜ਼ਾਰ ਤੋਂ ਵੱਧ ਵੋਟ ਪਈ ਹੈ, ਜੋ ਕਿ ਅਕਾਲੀ ਦਲ ਨਾਲੋਂ ਵੱਧ ਹੈ।

Advertisement

Advertisement
Author Image

sukhwinder singh

View all posts

Advertisement
Advertisement
×