ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਟਰੀ ਦੀ ਆੜ ਹੇਠ ਦੜਾ-ਸੱਟਾ ਲਗਵਾ ਰਿਹਾ ਸੀ ਭਾਜਪਾ ਕੌਂਸਲਰ

09:52 AM Jul 11, 2024 IST

ਐੱਨਪੀ ਧਵਨ
ਪਠਾਨਕੋਟ, 10 ਜੁਲਾਈ
ਸੁਜਾਨਪੁਰ ਪੁਲੀਸ ਨੇ ਲਾਟਰੀ ਦੀ ਆੜ ਹੇਠ ਦੜਾ-ਸੱਟਾ ਲਗਵਾਉਣ ਦੇ ਦੋਸ਼ ਹੇਠ ਭਾਜਪਾ ਦੇ ਨਗਰ ਕੌਂਸਲਰ ਸਮੇਤ 9 ਵਿਅਕਤੀਆਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ ਅਤੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਕੌਂਸਲਰ ਅਸ਼ੋਕ ਬਾਵਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਸਬੰਧੀ ਥਾਣਾ ਮੁਖੀ ਨਵਦੀਪ ਸ਼ਰਮਾ ਨੇ ਦੱਸਿਆ ਕਿ ਸੁਜਾਨਪੁਰ ਦੇ ਪੁਲ ਨੰਬਰ 5 ’ਤੇ ਲਾਟਰੀ ਦੀ ਆੜ ਵਿੱਚ ਦੜਾ-ਸੱਟਾ ਲਗਵਾਏ ਜਾਣ ਦੀ ਸੂਚਨਾ ਮਿਲੀ ਸੀ ਜਿਸ ’ਤੇ ਪੁਲੀਸ ਨੇ ਛਾਪਾ ਮਾਰ ਕੇ ਮੌਕੇ ਤੋਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਲਾਟਰੀ ਸਟਾਲ ਦੇ ਮਾਲਕ ਅਸ਼ੋਕ ਬਾਵਾ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਵਿੱਚ ਭਾਜਪਾ ਕੌਂਸਲਰ ਅਸ਼ੋਕ ਬਾਵਾ ਵਾਸੀ ਕਲਿਆਰੀ ਮੋੜ ਸੁਜਾਨਪੁਰ, ਵਿਜੇ ਕੁਮਾਰ ਵਾਸੀ ਸੁਜਾਨਪੁਰ, ਰਵੀ ਕੁਮਾਰ ਵਾਸੀ ਪਠਾਨਕੋਟ, ਜਨਕ ਰਾਜ (ਮਾਨਾ) ਵਾਸੀ ਗੁਗਰਾਂ, ਬਲਦੇਵ ਸਿੰਘ ਵਾਸੀ ਖਦਾਵਰ, ਸੁਰਿੰਦਰ ਕੁਮਾਰ (ਬਬਲੂ) ਵਾਸੀ ਗੁਗਰਾਂ, ਸੋਹਨ ਲਾਲ (ਕਾਲੂ) ਵਾਸੀ ਭਨਵਾਲ ਵੱਡਾ, ਅਜੇ ਕੁਮਾਰ (ਬਿੰਦੂ) ਭਨਵਾਲ ਵੱਡਾ, ਜੋਗਿੰਦਰ ਪਾਲ ਵਾਸੀ ਰਾਣੀਪੁਰ ਧੀਂਗਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇੱਕ ਮੋਬਾਈਲ ਫੋਨ, 2 ਕੈਲਕੁਲੇਟਰ ਤੇ ਇੱਕ ਪੈਨ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਕਿਹਾ ਕਿ ਕੌਂਸਲਰ ਅਸ਼ੋਕ ਬਾਵਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement

Advertisement