ਪ੍ਰਭੂ ਯਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਇਆ
ਡੀ ਪੀ ਐੱਸ ਬੱਤਰਾ
ਸਮਰਾਲਾ, 25 ਦਸੰਬਰ
ਅਗਾਪੇ ਮਸੀਹੀ ਸਤਿਸੰਗ ਬਹਿਲੋਲਪੁਰ ਰੋਡ ਸਮਰਾਲਾ ਵੱਲੋਂ ਪ੍ਰਭੂ ਯਸ਼ੂ ਮਸੀਹ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਸਬੰਧੀ ਪਾਸਟਰ ਮਦਨ ਲਾਲ, ਕੈਪਟਨ ਪ੍ਰੀਤਮ ਸਿੰਘ ਪ੍ਰਧਾਨ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਸਮਾਗਮ ਵਿੱਚ ਬੱਚਿਆਂ ਨੇ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੇ ’ਚੇ ਗੀਤ, ਭਜਨ ਅਤੇ ਉਨ੍ਹਾਂ ਦੀ ਮਹਿਮਾ ਗਾਈ। ਇਸ ਮੌਕੇ ਪਾਸਟਰ ਮਦਨ ਲਾਲ ਨੇ ਦੱਸਿਆ ਕਿ ਪ੍ਰਭੂ ਯਸ਼ੂ ਮਸੀਹ ਸੰਸਾਰ ਵਿੱਚ ਮਨੁੱਖ ਜਾਤੀ ਦਾ ਉਦਾਰ ਕਰਨ ਅਤੇ ਧਰਤੀ ਤੋਂ ਪਾਪਾਂ ਨੂੰ ਮਿਟਾਉਣ ਲਈ ਆਏ ਸਨ। ਉਨ੍ਹਾਂ ਲੋਕਾਂ ਨੂੰ ਆਪਸੀ ਭਾਈਚਾਰੇ, ਪ੍ਰੇਮ ਤੇ ਇੱਕ-ਦੂਜੇ ਦੇ ਹਮਦਰਦ ਬਣਨ ਦਾ ਸੁਨੇਹਾ ਦਿੱਤਾ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਪ੍ਰਭੂ ਯਸ਼ੂ ਮਸੀਹ ਧਰਮ ਦੀ ਸਥਾਪਨਾ ਕਰਨ ਲਈ ਨਹੀਂ ਸਗੋਂ ਮਨੁੱਖ ਜਾਤੀ ਨੂੰ ਪਾਪਾਂ ਤੋਂ ਬਚਾਉਣ ਲਈ ਆਏ ਸਨ। ਹਲਕਾ ਇੰਚਾਰਜ ਕਾਂਗਰਸ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਆਖਿਆ ਕਿ ਸਾਨੂੰ ਸਭਨਾਂ ਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਜਤਿੰਦਰ ਸਿੰਘ ਜੋਗਾ ਮੈਂਬਰ ਜ਼ਿਲ੍ਹਾ ਪਰਿਸ਼ਦ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਸਨੀ ਦੂਆ ਵਾਈਸ ਪ੍ਰਧਾਨ ਨਗਰ ਕੌਂਸਲ, ਵਿਸ਼ਾਲ ਭਾਰਤੀ ਪ੍ਰਧਾਨ ਯੂਥ ਕਾਂਗਰਸ (ਸ਼ਹਿਰੀ), ਅਜਮੇਰ ਸਿੰਘ ਪੁਰਬਾ, ਨਵਜੀਤ ਸਿੰਘ ਓਟਾਲ ਪੀ.ਏ. ਵਿਧਾਇਕ, ਸੁਰਿੰਦਰ ਸਿੰਘ, ਸੁਰਮੁੱਖ ਸਿੰਘ ਹਰਬੰਸਪੁਰਾ ਤੇ ਲਖਵੀਰ ਸਿੰਘ ਘਰਖਣਾ ਹਾਜ਼ਰ ਸਨ।