ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੱਬਵਾਲੀ ਚੋਣ ਮੈਦਾਨ ਵਿੱਚ ਉੱਤਰੇ ‘ਵੱਡੇ’ ਚੌਟਾਲਾ

08:45 AM Sep 27, 2024 IST
ਵਿਸ਼ੇਸ਼ ਬੱਸ ਵਿੱਚੋਂ ਪ੍ਰਚਾਰ ਕਰਦੇ ਹੋਏ ਓਮ ਪ੍ਰਕਾਸ਼ ਚੌਟਾਲਾ।

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਸਤੰਬਰ
ਚੌਟਾਲਿਆਂ ਦੀ ਪਰਿਵਾਰਕ ਸਿਆਸੀ ਜੰਗ ਵਿੱਚ ਘਿਰੀ ਹੌਟ ਸੀਟ ਡੱਬਵਾਲੀ ’ਤੇ ਚੋਣਾਂ ਦਾ ਰੰਗ ਬਦਲਣ ਲਈ ਇਨੈਲੋ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੀ ਮੈਦਾਨ ’ਚ ਉੱਤਰ ਪਏ ਹਨ। ਉਨ੍ਹਾਂ ਅੱਜ ਹਲਕੇ ਦੇ ਪਿੰਡਾਂ ਵਿੱਚ ਇਨੈਲੋ-ਬਸਪਾ ਉਮੀਦਵਾਰ ਅਦਿੱਤਿਆ ਦੇਵੀਲਾਲ ਲਈ ਚੋਣ ਪ੍ਰਚਾਰ ਕੀਤਾ। ਉਹ ਇੱਕ ਵਿਸ਼ੇਸ਼ ਬੱਸ ਵਿੱਚ ਬੈਠ ਕੇ ਪਿੰਡ ਚੌਟਾਲਾ, ਆਸਾਖੇੜਾ, ਜੰਡਵਾਲਾ ਬਿਸ਼ਨੋਈਆਂ, ਗੰਗਾ, ਗੋਰੀਵਾਲਾ ਅਤੇ ਬਿੱਜੂਵਾਲੀ ਪੁੱਜੇ। ‘ਵੱਡੇ’ ਚੌਟਾਲਾ ਨੇ ਰਿਵਾਇਤੀ ਠੇਠ ਬਾਗੜੀ ਲਹਿਜ਼ੇ ’ਚ ਪੇਂਡੂਆਂ ਨੂੰ ਚੋਣਾਂ ਦੇ ਰੰਗ ਬਾਰੇ ਪੁੱਛਿਆ ਅਤੇ ਅਦਿੱਤਿਆ ਦੇਵੀਲਾਲ ਨੂੰ ਜਿਤਾਉਣ ਦੀ ਅਪੀਲ ਕੀਤੀ। ਲੁਟੇਰੀ ਸਰਕਾਰ ਤੋਂ ਪਿੱਛਾ ਛੁੱਟ ਜਾਵੇਗਾ। ਚੌਟਾਲਾ ਲੋਕਾਂ ਨੂੰ ਕਹਿੰਦੇ ਹਨ, ‘ਮੇਰੀ ਆਉਣ ਦੀ ਲਾਜ ਰੱਖੋਂਗੇ ਜਿਸ ਦੇ ਜਵਾਬ ਵਿੱਚ ਪੇਂਡੂ ਹਾਮੀ ਭਰਦੇ ਨਜ਼ਰ ਆਉਂਦੇ ਹਨ।’’ ਚੌਟਾਲਾ ਕਿਹਾ ਕਿ ਕਿ ਪਹਿਲਾਂ ਉਨ੍ਹਾਂ ਦੇ ਰਾਜ ਵਿੱਚ ਤੁਹਾਨੂੰ ਥਾਣੇ ‘ਚ ਕੋਈ ਮੁਸ਼ਕਲ ਨਹੀਂ ਆਈ, ਹੁਣ ਵੀ ਰਾਜ ਬਣਾਓ, ਕੋਈ ਮੁਸ਼ਕਿਲ ਨਹੀਂ ਆਉਣ ਦੇਵਾਂਗਾ।

Advertisement

Advertisement