For the best experience, open
https://m.punjabitribuneonline.com
on your mobile browser.
Advertisement

ਰਿਆੜਕੀ ਸਕੂਲ ਵਿੱਚ ‘ਅਰਦਾਸ ਦਿਵਸ’ ਨਾਲ ਨਵੇਂ ਸੈਸ਼ਨ ਦਾ ਆਗਾਜ਼

10:27 AM Apr 10, 2024 IST
ਰਿਆੜਕੀ ਸਕੂਲ ਵਿੱਚ ‘ਅਰਦਾਸ ਦਿਵਸ’ ਨਾਲ ਨਵੇਂ ਸੈਸ਼ਨ ਦਾ ਆਗਾਜ਼
ਸਮਾਗਮ ਦੌਰਾਨ ਪਾਠ ਕਰਦੇ ਹੋਏ ਵਿਦਿਆਰਥੀ। -ਫੋਟੋ: ਪਸਨਾਵਾਲ
Advertisement

ਪੱਤਰ ਪ੍ਰੇਰਕ
ਧਾਰੀਵਾਲ, 9 ਅਪਰੈਲ
ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਨੇ ਨਵੇਂ ਸੈਸ਼ਨ ਦੀ ਸ਼ੁਰੂਆਤ ‘ਤੂ ਠਾਕੁਰੁ ਤੁਮ ਪਹਿ ਅਰਦਾਸਿ’ ਦੇ ਮਹਾਂਵਾਕ ਅਨੁਸਾਰ ਅਰਦਾਸ ਦਿਵਸ ਮਨਾ ਕੇ ਕੀਤੀ। ਇਸ ਮੌਕੇ ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਅਤੇ ਡਾਇਰੈਕਟਰ ਪ੍ਰਿੰਸੀਪਲ ਮਨਪ੍ਰੀਤ ਕੌਰ ਦੇ ਪ੍ਰਬੰਧਾਂ ਹੇਠ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿੱਚ ਵਿਦਿਆਰਥੀਆਂ ਨੇ ‘ਸੁਖਮਨੀ ਸਾਹਿਬ’, ‘ਜਪੁਜੀ ਸਾਹਿਬ’ ਅਤੇ ‘ਚੌਪਈ ਸਾਹਿਬ’ ਬਾਣੀਆਂ ਦੇ ਜਾਪ ਕੀਤੇ, ਜਿਸ ਉਪਰੰਤ ਰਸਭਿੰਨਾ ਕੀਰਤਨ ਕੀਤਾ ਗਿਆ। ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਸੰਸਥਾ ਦੀ ਚੜ੍ਹਦੀ ਕਲਾ ਅਤੇ ਗੁਰੂ ਨਾਨਕ ਦੇਵ ਜੀ ਦੇ ਤਿੰਨ ਸਿਧਾਂਤਾਂ- ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਉੱਪਰ ਪਹਿਰਾ ਦਿੰਦਿਆਂ ਨਵੇਂ ਸੈਸ਼ਨ ਵਿੱਚ ਸਕਾਰਾਤਮਕ ਪੁਲਾਂਘਾਂ ਪੁੱਟਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਗੁਰਬਾਣੀ ਨਾਲ ਜੁੜਦੇ ਹੋਏ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਕੌਰ, ਅਧਿਆਪਕਾ ਸੁਰਜੀਤ ਕੌਰ, ਸੁਖਦੀਪ ਕੌਰ, ਬਲਜੀਤ ਕੌਰ, ਸੁਮਨਦੀਪ ਕੌਰ, ਪਵਨਜੀਤ ਕੌਰ, ਰੁਪਿੰਦਰਜੀਤ ਕੌਰ, ਸੁਖਮਨਦੀਪ ਕੌਰ ਸਣੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×