ਦੁਕਾਨਦਾਰ ਅਤੇ ਉਸ ਦੇ ਭਰਾ ਦੀ ਕੁੱਟਮਾਰ
06:30 AM Nov 27, 2024 IST
Advertisement
ਡੇਰਾਬੱਸੀ (ਹਰਜੀਤ ਸਿੰਘ):
Advertisement
ਇੱਥੋਂ ਦੇ ਸਾਧੂ ਨਗਰ ਵਿੱਚ ਪੰਜ ਨੌਜਵਾਨਾਂ ਨੇ ਇਕ ਦੁਕਾਨ ’ਤੇ ਹਮਲਾ ਕਰ ਦੁਕਾਨਦਾਰ ਅਤੇ ਉਸ ਦੇ ਛੋਟੇ ਭਰਾ ਦੀ ਕੁੱਟਮਾਰ ਕੀਤੀ। ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਦੇ ਬਿਆਨ ਲੈਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰਿਆਨਾ ਸਟੋਰ ਦੇ ਮਾਲਕ ਚਾਂਦ ਨੇ ਦੱਸਿਆ ਕਿ ਕੱਲ੍ਹ ਸ਼ਾਮ ਸਾਢੇ ਅੱਠ ਵਜੇ ਚਾਰ ਤੋਂ ਪੰਜ ਨੌਜਵਾਨ ਆਏ। ਉਨ੍ਹਾਂ ਨੇ ਸ਼ਿਕਾਇਤਕਰਤਾ ਦੇ ਛੋਟੇ ਭਰਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਨੇ ਜਦੋਂ ਆਪਣੇ ਭਰਾ ਨੂੰ ਛੁੱਡਵਾਇਆ ਤਾਂ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਤੇ ਦੁਕਾਨ ਦੀ ਵੀ ਭੰਨਤੋੜ ਕੀਤੀ। ਰੌਲਾ ਪਾਉਣ ਮਗਰੋਂ ਹਮਲਾਵਰ ਭੱਜ ਗਏ। ਚਾਂਦ ਨੇ ਦੱਸਿਆ ਕਿ ਹਮਲਾਵਰਾਂ ਨਾਲ ਉਸ ਦੇ ਛੋਟੇ ਭਰਾ ਦੀ ਕੁਝ ਦਿਨ ਪਹਿਲਾਂ ਬਹਿਸ ਹੋਈ ਸੀ। ਉਸ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਮੁਲਜ਼ਮਾਂ ਨੂੰ ਪਛਾਣਦਾ ਹੈ ਜੋ ਸ਼ਕਤੀ ਨਗਰ ਦੇ ਰਹਿਣ ਵਾਲੇ ਹਨ।
Advertisement
Advertisement