ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਰਾਂਪੁਰ ਚੋਅ ਵਿੱਚ ਲੱਗੀ ਕੰਡਿਆਲੀ ਤਾਰ ਕਿਸਾਨਾਂ ਲਈ ਮੁਸੀਬਤ ਬਣੀ

07:08 AM Aug 09, 2024 IST
ਮੀਰਾਂਪੁਰ ਚੋਅ ਵਿਚੋਂ ਲੰਘਦੀ ਕੰਡਿਆਲੀ ਤਾਰ ਤੇ ਉੱਗੀਆਂ ਹੋਈਆਂ ਝਾੜੀਆਂ।

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 8 ਅਗਸਤ
ਦੇਵੀਗੜ੍ਹ ਕੋਲੋਂ ਲੰਘਦੀ ਮੀਰਾਂਪੁਰ ਚੋਅ, ਜਿਸ ਦੀ ਲੰਬਾਈ ਬਹੁਤ ਜ਼ਿਆਦਾ ਹੈ ਅਤੇ ਇਸ ਵਿੱਚ ਬਰਸਾਤ ਸਮੇਂ ਭਾਰੀ ਪਾਣੀ ਆਉਂਦਾ ਹੈ, ਦੂਜੀ ਵੱਡੀ ਗੱਲ ਇਹ ਹੈ ਕਿ ਇਹ ਚੋਅ ਭੁਨਰਹੇੜੀ ਬੀੜ ’ਚੋਂ ਲੰਘਦੀ ਹੋਣ ਕਾਰਨ ਇਸ ਦੇ ਆਲੇ ਦੁਆਲੇ ਕੰਡਿਆਲੀ ਤਾਰ ਲੱਗੀ ਹੋਈ ਹੈ। ਜੰਗਲ ਦੁਆਲੇ ਤਾਰ ਬੇਸ਼ੱਕ ਲੱਗੀ ਹੋਈ ਹੈ ਪਰ ਇਸ ਚੋਅ ਦਾ ਬਹੁਤ ਸਾਰਾ ਹਿੱਸਾ ਇਸ ਬੀੜ ਵਿੱਚ ਦੀ ਲੰਘਦਾ ਹੈ ਅਤੇ ਬੀੜ ਵਾਲੀ ਤਾਰ ਚੋਅ ਦੇ ਵਿੱਚ ਲੱਗੀ ਹੋਈ ਹੈ, ਜਿਸ ਕਾਰਨ ਬਰਸਾਤਾਂ ਦੇ ਸਮੇਂ ਜਦੋਂ ਮੀਂਹ ਦਾ ਪਾਣੀ ਆਉਂਦਾ ਹੈ ਤਾਂ ਬਹੁਤ ਸਾਰੀ ਬੂਟੀ ਆਪਣੇ ਨਾਲ ਵਹਾਅ ਲੈ ਆਉਂਦਾ ਹੈ, ਜੋ ਕਿ ਇਸ ਚੋਅ ’ਚੋਂ ਲੰਘਦੀ ਤਾਰ ਵਿੱਚ ਫਸ ਜਾਂਦੀ ਹੈ। ਤਾਰ ਵਿੱਚ ਬੂਟੀ ਫਸਣ ਕਾਰਨ ਪਾਣੀ ਰੁਕ ਕੇ ਪਿੱਛੇ ਫਸਲਾਂ ਵਿੱਚ ਚੜ੍ਹ ਜਾਂਦਾ ਹੈ ਅਤੇ ਫਸਲਾਂ ਨੂੰ ਡੋਬ ਦਿੰਦਾ ਹੈ। ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਤੋਂ ਇਲਾਵਾ ਇਸ ਮੀਰਾਂਪੁਰ ਚੋਅ ਵਿੱਚ ਬਹੁਤ ਸਾਰੇ ਦਰੱਖਤ ਉੱਗੇ ਹੋਏ ਹਨ, ਜਿਨ੍ਹਾਂ ਵਿੱਚ ਵੀ ਬੂਟੀ ਫਸ ਜਾਂਦੀ ਹੈ ਜੋ ਕਿ ਚੋਅ ਦੇ ਪਾਣੀ ਨੂੰ ਰੋਕਦੀ ਹੈ। ਇਹ ਰੁਕਿਆ ਪਾਣੀ ਪਿੱਛੇ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਹੈ। ਇਸ ਲਈ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੀਰਾਂਪੁਰ ਚੋਅ ਵਿੱਚੋਂ ਕੰਡਿਆਲੀ ਤਾਰ ਕਟਵਾਈ ਜਾਵੇ ਅਤੇ ਚੋਅ ਵਿੱਚ ਉੱਗੇ ਦਰਖੱਤਾਂ ਨੂੰ ਕਟਵਾਇਆ ਜਾਵੇ ਤਾਂ ਹੀ ਫਸਲਾਂ ਇਸ ਬੂਟੀ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਸਕਣਗੀਆਂ। ਇਸ ਤੋਂ ਇਲਾਵਾ ਮੀਰਾਂਪੁਰ ਚੋਅ ਤੇ ਪਟਿਆਲਾ/ਪਿਹੋਵਾ ਵਾਇਆ ਦੇਵੀਗੜ੍ਹ ਵਾਲਾ ਰਾਜ ਮਾਰਗ ਵਾਲਾ ਪੁਲ ਵੀ ਬਹੁਤ ਛੋਟਾ ਹੈ, ਜਿਸ ਵਿਚੋਂ ਬਰਸਾਤ ਦਾ ਪੂਰਾ ਪਾਣੀ ਨਹੀਂ ਲੰਘ ਸਕਦਾ, ਜਦੋਂ ਬਰਸਾਤ ਦਾ ਪਾਣੀ ਆਉਂਦਾ ਹੈ ਤਾਂ ਫਸਲਾਂ ਡੁੱਬ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਫ਼ਸਲਾਂ ਡੁੱਬਣ ਕਾਰਨ ਹਰ ਸਾਲ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈਂਦਾ ਹੈ। ਇਸ ਲਈ ਇਲਾਕੇ ਦੇ ਲੋਕਾਂ ਨੇ ਜ਼ਿਲਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਮੀਰਾਂਪੁਰ ਚੋਆ ਦੇ ਪੁੱਲ ਨੂੰ ਚੌੜਾ ਤੇ ਲੰਬਾ ਕੀਤਾ ਜਾਵੇ।

Advertisement

Advertisement