ਬਾਰ ਕੌਂਸਲ ਨੇ 107 ਫ਼ਰਜ਼ੀ ਵਕੀਲਾਂ ਦੇ ਨਾਮ ਸੂਚੀ ’ਚੋਂ ਹਟਾਏ
07:15 AM Oct 29, 2024 IST
Advertisement
ਨਵੀਂ ਦਿੱਲੀ: ਬਾਰ ਕੌਂਸਲ ਆਫ ਇੰਡੀਆ ਨੇ ਦਿੱਲੀ ਵਿੱਚ ‘ਅਖੰਡਤਾ ਅਤੇ ਪੇਸ਼ੇਵਰਤਾ’ ਕਾਇਮ ਰੱਖਣ ਲਈ ਆਪਣੀ ਮੁਹਿੰਮ ਤਹਿਤ ਸਾਲ 2019 ਤੋਂ 2024 ਦਰਮਿਆਨ ਆਪਣੀ ਸੂਚੀ ’ਚੋਂ 107 ‘ਫਰਜ਼ੀ’ ਵਕੀਲਾਂ ਦੇ ਨਾਮ ਹਟਾ ਦਿੱਤੇ ਹਨ। ਬੀਸੀਆਈ ਨੇ ਬਿਆਨ ਵਿੱਚ ਕਿਹਾ, ‘ਇਸ ਕਾਰਵਾਈ ਦਾ ਮਕਸਦ ਫਰਜ਼ੀ ਵਕੀਲਾਂ ਅਤੇ ਉਨ੍ਹਾਂ ਨੂੰ ਵਿਅਕਤੀਆਂ ਨੂੰ ਹਟਾਉਣਾ ਹੈ, ਜੋ ਹੁਣ ਕਾਨੂੰਨੀ ਅਭਿਆਸ ਦੇ ਮਾਪਦੰਡ ਪੂਰੇ ਨਹੀਂ ਕਰਦੇ ਹਨ।’ ਬੀਸੀਆਈ ਦੇ ਸਕੱਤਰ ਸ੍ਰੀਮੰਤੋ ਸੇਨ ਨੇ ਕਿਹਾ ਕਿ ਕਾਨੂੰਨੀ ਭਾਈਚਾਰੇ ਦੀ ਅਖੰਡਤਾ ਅਤੇ ਪੇਸ਼ੇਵਰਤਾ ਨੂੰ ਬਰਕਰਾਰ ਰੱਖਣ ਲਈ ਚੱਲ ਰਹੇ ਯਤਨਾਂ ਤਹਿਤ ਸਿਰਫ ਦਿੱਲੀ ਵਿੱਚ 107 ਫਰਜ਼ੀ ਵਕੀਲਾਂ ਦੇ ਨਾਂ ਸੂਚੀ ’ਚੋਂ ਹਟਾ ਦਿੱਤੇ ਗਏ ਹਨ। ਬਿਆਨ ਅਨੁਸਾਰ, ‘ਸਾਲ 2019 ਅਤੇ 23 ਜੂਨ 2023 ਵਿਚਾਲੇ ਕਈ ਹਜ਼ਾਰ ਫਰਜ਼ੀ ਵਕੀਲਾਂ ਨੂੰ ਉਨ੍ਹਾਂ ਦੀ ਸਾਖ ਅਤੇ ‘ਪ੍ਰੈਕਟਿਸ’ ਦੀ ਜਾਂਚ ਤੋਂ ਬਾਅਦ ਹਟਾ ਦਿੱਤਾ ਗਿਆ ਸੀ।’ -ਪੀਟੀਆਈ
Advertisement
Advertisement
Advertisement