ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਤ ਵਾਂਗ ਥਾਂ-ਥਾਂ ਤੋਂ ਕਿਰ ਗਈ 150 ਕਰੋੜ ਦੀ ਲਾਗਤ ਨਾਲ ਬਣੀ ਬਨੂੜ ਨਹਿਰ

11:36 AM Jul 28, 2023 IST
ਬਨੂੜ ਤੇ ਬੂਟਾ ਸਿੰਘ ਵਾਲਾ ਵਿਚਾਲੇ ਨਹਿਰ ਵਿੱਚ ਪਿਆ ਪਾੜ ਦਿਖਾਉਂਦੇ ਹੋਏ ਕਿਸਾਨ।

ਕਰਮਜੀਤ ਸਿੰਘ ਚਿੱਲਾ
ਬਨੂੜ, 27 ਜੁਲਾਈ
ਘੱਗਰ ਦਰਿਆ ਵਿੱਚੋਂ ਬਨੂੜ ਖੇਤਰ ਦੇ 50 ਪਿੰਡਾਂ ਦੇ ਕਿਸਾਨਾਂ ਦੇ 40 ਹਜ਼ਾਰ ਏਕੜ ਤੋਂ ਵੱਧ ਰਕਬੇ ਨੂੰ ਸਾਰਾ ਸਾਲ ਪਾਣੀ ਮੁਹੱਈਆ ਕਰਾਉਣ ਲਈ ਚਾਰ ਵਰ੍ਹੇ ਪਹਿਲਾਂ 150 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਬਨੂੜ ਨਹਿਰ ਪਿਛਲੇ ਦਿਨੀਂ ਹੋਈਆਂ ਬਾਰਿਸ਼ਾਂ ਵਿੱਚ ਥਾਂ-ਥਾਂ ਤੋਂ ਰੇਤ ਵਾਂਗ ਕਿਰ ਗਈ। ਇਸ ਨਹਿਰ ਵਿੱਚ ਬੁਰਜੀ ਨੰਬਰ ਇੱਕ ਤੋਂ ਲੈ ਕੇ ਬੁਰਜੀ ਨੰਬਰ 61 ਮੋਹੀ ਖੁਰਦ ਤੱਕ ਦੇ 25 ਕਿਲੋਮੀਟਰ ਦੇ ਟੋਟੇ ਵਿੱਚ ਛੋਟੇ-ਵੱਡੇ 20 ਦੇ ਕਰੀਬ ਪਾੜ ਪਏ ਹੋਏ ਹਨ।
100 ਕਿਊਸਿਕ ਪਾਣੀ ਦੀ ਸਮਰੱਥਾ ਵਾਲੀ ਇਸ ਨਹਿਰ ਵਿੱਚ ਸਮਰੱਥਾ ਤੋਂ ਅੱਧਾ ਪਾਣੀ ਛੱਡਣ ਦੀ ਸੂਰਤ ਵਿੱਚ ਪਹਿਲੇ ਦਿਨ ਤੋਂ ਹੀ ਪਾੜ ਪੈਂਦੇ ਆ ਰਹੇ ਹਨ। ਕਈ ਜਥੇਬੰਦੀਆਂ ਵੱਲੋਂ ਨਹਿਰੀ ਸਮੱਗਰੀ ਵਿੱਚ ਖਾਮੀਆਂ ਨੂੰ ਉਭਾਰਦਿਆਂ ਸ਼ੁਰੂ ਤੋਂ ਹੀ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਜਾਂਦੀ ਰਹੀ ਹੈ। ਤਾਜ਼ਾ ਪਏ ਪਾੜਾਂ ਨੂੰ 15 ਦਿਨ ਲੰਘਣ ਤੋਂ ਬਾਅਦ ਵੀ ਨਾ ਪੂਰੇ ਜਾਣ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਨਹਿਰ ਵਿੱਚ ਵੱਖ-ਵੱਖ ਪਿੰਡਾਂ ਦਾ ਮੀਂਹ ਦਾ ਪਾਣੀ ਪੈਂਦਾ ਹੈ ਅਤੇ ਇਹ ਪਾਣੀ ਪਾੜ ਵਾਲੀਆਂ ਥਾਵਾਂ ਤੋਂ ਮੁੜ ਕਿਸਾਨਾਂ ਦੇ ਖੇਤਾਂ ਵਿੱਚ ਭਰ ਜਾਂਦਾ ਹੈ। ਬਨੂੜ ਅਤੇ ਬੂਟਾ ਸਿੰਘ ਵਾਲਾ ਵਿਚਾਲੇ ਪੈਂਦੇ ਖੇਤਰ ਵਿੱਚ ਇਸ ਨਹਿਰ ਵਿੱਚ ਪਏ ਪਾੜ ਕਾਰਨ ਕਈ ਕਿਸਾਨਾਂ ਦਾ ਝੋਨਾ, ਮਿਰਚਾਂ, ਮੱਕੀ ਅਤੇ ਹੋਰ ਫ਼ਸਲਾਂ ਖ਼ਰਾਬ ਹੋ ਗਈਆਂ ਹਨ। ਕਿਸਾਨਾਂ ਪਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਦੀਪ ਸਿੰਘ ਧਾਲੀਵਾਲ, ਗਗਨਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਭਾਰੀ ਮੀਂਹ ਦੌਰਾਨ ਨਹਿਰੀ ਪਾੜ ਵਿਚਲੇ ਪਾਣੀ ਨੇ ਉਨ੍ਹਾਂ ਦਾ ਝੋਨਾ ਖਰਾਬ ਕਰ ਦਿੱਤਾ ਸੀ। ਉਨ੍ਹਾਂ ਦੁਬਾਰਾ ਝੋਨਾ ਲਗਾਇਆ ਪਰ ਕੱਲ੍ਹ ਹੋਈ ਬਾਰਿਸ਼ ਤੋਂ ਬਾਅਦ ਨਹਿਰ ਵਿੱਚੋਂ ਮੁੜ ਪਾਣੀ ਓਵਰਫਲੋਅ ਹੋਣ ਕਾਰਨ ਸਮੁੱਚੀ ਫ਼ਸਲ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਉਹ ਜ਼ਿਲ੍ਹੇਦਾਰ ਅਤੇ ਵਿਭਾਗੀ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ।
ਪਾੜ ਪੂਰਨ ਦਾ ਕੰਮ ਸ਼ੁਰੂ ਹੋਇਆ: ਐੱਸਡੀਓ
ਬਨੂੜ ਨਹਿਰ ਨਾਲ ਸਬੰਧਤ ਐੱਸਡੀਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਅਤੇ ਘੱਗਰ ਦੇ ਪਾਣੀ ਨਾਲ ਨਹਿਰ ਵਿੱਚ ਪਾੜ ਪਏ ਹਨ। ਉਨ੍ਹਾਂ ਕਿਹਾ ਕਿ ਸਾਰੇ ਪਾੜਾਂ ਨੂੰ ਪੂਰਨ ਦਾ ਟੈਂਡਰ ਹੋ ਚੁੱਕਿਆ ਹੈ ਅਤੇ ਠੇਕੇਦਾਰ ਵੱਲੋਂ ਅੱਜ ਛੱਤਬੀੜ ਵਾਲੇ ਪਾਸੇ ਤੋਂ ਕੰਮ ਆਰੰਭ ਦਿੱਤਾ ਗਿਆ ਹੈ। ਉਨ੍ਹਾਂ ਕਿ ਸਾਰੇ ਪਾੜ ਇੱਕ ਹਫ਼ਤੇ ਵਿੱਚ ਪੂਰ ਦਿੱਤੇ ਜਾਣਗੇ ਅਤੇ ਇਸ ਮਗਰੋਂ ਕਿਸਾਨਾਂ ਦੀ ਲੋੜ ਅਨੁਸਾਰ ਨਹਿਰ ਵਿੱਚ ਪਾਣੀ ਛੱਡਿਆ ਜਾਵੇਗਾ।

Advertisement

Advertisement