ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਵਾਈਐੱਲ ਨਹਿਰ ਦੇ ਕੰਢਿਆਂ ਨੂੰ ਭੋਰ-ਭੋਰ ਖਾ ਰਿਹੈ ਮਾਈਨਿੰਗ ਮਾਫ਼ੀਆ

12:04 PM Dec 28, 2023 IST
ਐੱਸਵਾਈਐੱਲ ਨਹਿਰ ਦੇ ਕਿਨਾਰੇ ਤੋਂ ਨਾਜਾਇਜ਼ ਤੌਰ ’ਤੇ ਮੱਟੀ ਨਾਲ ਭਰੀ ਟਰਾਲੀ।

ਕਰਮਜੀਤ ਸਿੰਘ ਚਿੱਲਾ
ਬਨੂੜ, 27 ਦਸੰਬਰ
ਵਿਵਾਦਗ੍ਰਸਤ ਸਤਲੁਜ ਯਮੁਨਾ ਲਿੰਕ ਨਹਿਰ ਦੇ ਕੰਢਿਆਂ ਉੱਤੇ ਥਾਂ-ਥਾਂ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੇ ਥਾਂ-ਥਾਂ ਵੱਡੇ-ਵੱਡੇ ਟੋਏ ਪਾ ਦਿੱਤੇ ਹਨ। ਰਾਤ ਦੇ ਹਨੇਰੇ ਵਿੱਚ ਨਹਿਰ ਦੇ ਕੰਢਿਆਂ ਤੋਂ ਮਿੱਟੀ ਚੋਰੀ ਕਰਨ ਦਾ ਅਮਲ ਪਿਛਲੇ ਲੰਮੇਂ ਸਮੇਂ ਤੋਂ ਜਾਰੀ ਹੈ। ਕਈਂ ਥਾਵਾਂ ਉੱਤੇ ਨਹਿਰੀ ਕੰਢਿਆਂ ਉੱਤੇ ਉੱਗੇ ਹੋਏ ਦਰੱਖਤ ਵੀ ਕੱਟੇ ਜਾ ਚੁੱਕੇ ਹਨ।
ਬਨੂੜ ਖੇਤਰ ਵਿੱਚ ਮਾਣਕਪੁਰ, ਖੇੜਾ ਗੱਜੂ, ਭਟੀਰਸ, ਉੱਚਾ ਖੇੜਾ, ਫ਼ਤਿਹਪੁਰ ਗੜ੍ਹੀ ਆਦਿ ਵਿਖੇ ਥਾਂ-ਥਾਂ ਨਹਿਰ ਦੇ ਕੰਢਿਆਂ ਦੇ ਆਲੇ ਦੁਆਲੇ ਮਾਈਨਿੰਗ ਮਾਫ਼ੀਆ ਵੱਲੋਂ ਪਾਏ ਹੋਏ ਡੂੰਘੇ ਟੋਏ ਆਮ ਵੇਖੇ ਜਾ ਸਕਦੇ ਹਨ। ਜ਼ਿਕਰਯੋਗ ਹੈ ਕਿ ਐਸਵਾਈਐਲ ਸਬੰਧੀ ਸੁਪਰੀਮ ਕੋਰਟ ਨੇ ਸਟੇਟਸ ਕੋ ਲਗਾਈ ਹੋਈ ਹੈ ਤੇ ਨਹਿਰ ਦੇ ਕੰਢਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਗੈਰਕਾਨੂੰਨੀ ਹੈ।
ਥਾਣਾ ਬਨੂੜ ਦੀ ਪੁਲੀਸ ਨੇ ਨਹਿਰ ਦੇ ਕਿਨਾਰੇ ਤੋਂ ਮਿੱਟੀ ਪੁੱਟ ਕੇ ਭਰੀ ਹੋਈ ਟਰੈਕਟਰ-ਟਰਾਲੀ ਨੂੰ ਮੌਕੇ ਤੇ ਕਾਬੂ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਟਰੈਕਟਰ ਚਾਲਕ ਤੇ ਪਰਚਾ ਦਰਜ ਕਰ ਲਿਆ ਹੈ। ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਵਣ ਵਿਭਾਗ ਦੇ ਕਰਮਚਾਰੀ ਗੁਰਦੀਪ ਸਿੰਘ ਨੇ ਥਾਣਾ ਬਨੂੜ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਅਨੁਸਾਰ ਐਸਵਾਈਐਲ ਨਹਿਰ ਦੇ ਕਿਨਾਰੇ ਤੇ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਗਸ਼ਤ ਕਰ ਰਹੇ ਸਨ।
ਗਸ਼ਤ ਦੌਰਾਨ ਜਦੋਂ ਉਹ ਪਿੰਡ ਫਤਿਹਪੁਰ ਗੜ੍ਹੀ ਦੇ ਨੇੜੇ ਪਹੁੰਚੇ ਤਾਂ ਦੇਖਿਆ ਕਿ ਪਿੰਡ ਫਤਿਹਪੁਰ ਗੜ੍ਹੀ ਦਾ ਵਸਨੀਕ ਗੁਰਦੀਪ ਸਿੰਘ ਸਤਲੁਜ ਯਮਨਾ ਲਿੰਕ ਨਹਿਰ ਦੇ ਕਿਨਾਰਿਆਂ ਤੋਂ ਮਿੱਟੀ ਦੀ ਟਰਾਲੀ ਭਰ ਰਿਹਾ ਸੀ।
ਥਾਣਾ ਮੁਖੀ ਨੇ ਦੱਸਿਆ ਕਿ ਇਸ ਸੂਚਨਾ ਦੇ ਅਧਾਰ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮਿੱਟੀ ਨਾਲ ਭਰੀ ਹੋਈ ਟਰੈਕਟਰ ਟਰਾਲੀ ਨੂੰ ਮੌਕੇ ਤੇ ਕਾਬੂ ਕਰ ਲਿਆ ਪਰ ਉਸ ਦਾ ਚਾਲਕ ਫਰਾਰ ਹੋਣ ਵਿੱਚ ਸਫਲ ਹੋ ਗਿਆ।
ਉਨ੍ਹਾਂ ਦੱਸਿਆ ਕਿ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ ਵਿੱਚ ਲੈਣ ਉਪਰੰਤ ਟਰੈਕਟਰ ਚਾਲਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement

Advertisement