For the best experience, open
https://m.punjabitribuneonline.com
on your mobile browser.
Advertisement

ਘਰ ਸੀਲ ਕਰਨ ਆਏ ਬੈਂਕ ਅਧਿਕਾਰੀ ਵਿਰੋਧ ਕਾਰਨ ਬੇਰੰਗ ਪਰਤੇ

09:04 AM Jul 18, 2024 IST
ਘਰ ਸੀਲ ਕਰਨ ਆਏ ਬੈਂਕ ਅਧਿਕਾਰੀ ਵਿਰੋਧ ਕਾਰਨ ਬੇਰੰਗ ਪਰਤੇ
ਘਰ ਸੀਲ ਕਰਨ ਆਏ ਬੈਂਕ ਅਧਿਕਾਰੀ ਗੱਲਬਾਤ ਕਰਦੇ ਹੋਏ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਜੁਲਾਈ
ਇੱਥੋਂ ਦੀ ਪਾਵਰ ਕਲੋਨੀ ਵਿੱਚ ਬੈਂਕ ਵੱਲੋਂ ਮਕਾਨ ਸੀਲ ਕਰਨ ਆਏ ਅਧਿਕਾਰੀਆਂ ਦਾ ਘਰ ਦੇ ਮਾਲਕ ਨੇ ਵਿਰੋਧ ਕਰਦਿਆਂ ਬੈਂਕ ਅਧਿਕਾਰੀਆਂ ’ਤੇ ਦੁਰਵਿਹਾਰ ਦੇ ਦੋਸ਼ ਲਾਏ। ਇਸ ਦੌਰਾਨ ਘਰ ਦੀ ਮਾਲਕਣ ਦੇ ਬੇਹੋਸ਼ ਹੋ ਜਾਣ ’ਤੇ ਸਥਿਤੀ ਗੰਭੀਰ ਹੋ ਗਈ। ਤਹਿਸੀਲਦਾਰ ਦੀ ਅਗਵਾਈ ’ਚ ਹੋ ਰਹੀ ਕਾਰਵਾਈ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵਿਰੋਧ ਕਰਨ ’ਤੇ ਬੈਂਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਰੰਗ ਮੁੜਨਾ ਪਿਆ।
ਪਾਵਰ ਕਲੋਨੀ ਦੇ ਵਾਸੀ ਮੇਹਰ ਸਿੰਘ ਨੇ ਦੱਸਿਆ ਕਿ ਮਕਾਨ ਬਣਾਉਣ ਲਈ ਪਟਿਆਲਾ ਦੇ ਇੱਕ ਬੈਂਕ ਤੋਂ 9 ਲੱਖ ਰੁਪਏ ਲਏ ਸਨ ਜਿਨ੍ਹਾਂ ਵਿੱਚੋਂ ਦੋ ਲੱਖ ਵਾਪਸ ਕਰ ਦਿੱਤੇ ਹਨ। ਕਰੋਨਾ ਦੌਰਾਨ ਉਨ੍ਹਾਂ ਨੂੰ ਦੋ ਗੱਡੀਆਂ ਵੇਚ ਕੇ ਗੱਡੀ ’ਤੇ ਡਰਾਇਵਰੀ ਕਰਨੀ ਪੈ ਰਹੀ ਹੈ। ਬੈਂਕ ਵਾਲਿਆਂ ਨੇ ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿੱਚ ਘਰ ਦੇ ਸਾਮਾਨ ਨੂੰ ਜਿੰਦਰਾ ਲਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬੈਂਕ ਤੋਂ ਕਰਜ਼ਾ ਭਰਨ ਲਈ 2 ਸਾਲ ਦਾ ਸਮਾਂ ਮੰਗਿਆ ਸੀ ਪਰ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਨੇ ਕਿਹਾ ਕਿ ਜਥੇਬੰਦੀ ਕਿਸੇ ਨਾਲ ਧੱਕਾ ਸਹਿਣ ਨਹੀਂ ਕਰੇਗੀ।
ਬੈਂਕ ਅਧਿਕਾਰੀ ਅੰਗਦ ਸਿੰਘ ਨੇ ਕਿਹਾ ਕਿ ਮੇਹਰ ਸਿੰਘ ਨੇ ਕਰਜ਼ਾ ਨਹੀਂ ਮੋੜਿਆ ਜੋ ਵੱਧ ਕੇ 18 ਲੱਖ ਦੇ ਕਰੀਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਘਰ ਸੀਲ ਕਰ ਦਿੱਤਾ ਸੀ। ਮੇਹਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤੀ ਦਰਖਾਸਤ ’ਤੇ ਤਹਿਸੀਲਦਾਰ ਨੂੰ ਨਾਲ ਲੈ ਕੇ ਸਾਮਾਨ ਕਢਵਾਉਣ ਲਈ ਆਏ ਸੀ। ਹੁਣ ਇਨ੍ਹਾਂ ਘਰ ਸੀਲ ਨਹੀਂ ਕਰਨ ਦਿੱਤਾ। ਤਹਿਸੀਲਦਾਰ ਪਾਤੜਾਂ ਹਰਸਿਮਰਨ ਸਿੰਘ ਨੇ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਦਫ਼ਤਰ ਵਿੱਚ ਬੁਲਾਇਆਂ ਹੈ ਤਾਂ ਕਿ ਮਸਲੇ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ।

Advertisement

ਕਿਸਾਨਾਂ ਨੇ ਦੋ ਘਰਾਂ ’ਤੇ ਕਬਜ਼ੇ ਦੀ ਕਾਰਵਾਈ ਰੋਕੀ

ਸੰਗਰੂਰ (ਗੁਰਦੀਪ ਸਿੰਘ ਲਾਲੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਸ਼ਹਿਰ ਵਿਚ ਦੋ ਮਕਾਨਾਂ ਅੱਗੇ ਰੋਸ ਧਰਨਾ ਦੇ ਕੇ ਘਰਾਂ ’ਤੇ ਕਬਜ਼ੇ ਦੀ ਕਾਰਵਾਈ ਨੂੰ ਰੋਕਿਆ ਗਿਆ। ਕਿਸਾਨਾਂ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਮਕਾਨਾਂ ਦਾ ਕਬਜ਼ਾ ਲੈਣ ਲਈ ਨਹੀਂ ਪੁੱਜਿਆ ਅਤੇ ਕਿਸਾਨ ਮਕਾਨਾਂ ਅੱਗੇ ਡਟੇ ਰਹੇ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਸੰਗਰੂਰ ਇਕਾਈ ਦੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠ ਕਿਸਾਨ ਦੋਵੇਂ ਮਕਾਨਾਂ ਅੱਗੇ ਰੋਸ ਧਰਨਾ ਦਿੰਦਿਆਂ ਵਿਰੋਧ ਵਿਚ ਡਟ ਗਏ ਅਤੇ ਕਬਜ਼ਾ ਵਾਰੰਟ ਦੀ ਕਾਰਵਾਈ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੀ ਹਰੇੜੀ ਰੋਡ ਸਥਿਤ ਇੱਕ ਕਲੋਨੀ ਵਿਚ ਕਿਰਨਪਾਲ ਕੌਰ ਦੇ ਮਕਾਨ ਜਦੋਂ ਕਿ ਅਜੀਤ ਨਗਰ ਵਿੱਚ ਗੁਰਜੀਤ ਸਿੰਘ ਦੇ ਮਕਾਨ ਦਾ ਵਾਰੰਟ ਕਬਜ਼ਾ ਰੋਕਿਆ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਗਰੀਬ ਕਿਸਾਨ ਜਾਂ ਮਜ਼ਦੂਰ ਦਾ ਮਕਾਨ ਖੁੱਸਣ ਨਹੀਂ ਦਿੱਤਾ ਜਾਵੇਗਾ ਅਤੇ ਡਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬਲਾਕ ਆਗੂ ਹਾਕਮ ਸਿੰਘ ਖੇੜੀ, ਕਰਮਜੀਤ ਸਿੰਘ ਮੰਡੇਰ ਆਦਿ ਮੌਜੂਦ ਸਨ।

Advertisement
Author Image

joginder kumar

View all posts

Advertisement
Advertisement
×