For the best experience, open
https://m.punjabitribuneonline.com
on your mobile browser.
Advertisement

ਤੇਜ਼ਧਾਰ ਹਥਿਆਰ ਦਿਖਾ ਕੇ ਬੈਂਕ ਮੁਲਾਜ਼ਮ ਲੁੱਟਿਆ

10:39 AM Apr 21, 2024 IST
ਤੇਜ਼ਧਾਰ ਹਥਿਆਰ ਦਿਖਾ ਕੇ ਬੈਂਕ ਮੁਲਾਜ਼ਮ ਲੁੱਟਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 20 ਅਪਰੈਲ
ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੈਂਕ ਕਰਮਚਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੁੱਟ ਲਿਆ। ਪੁਲੀਸ ਨੇ ਇਸ ਸਬੰਧੀ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੌਜਵਾਨ ਆਦਮਪੁਰ ਸਥਿਤ ਯੂਨੀਅਨ ਬੈਂਕ ਆਫਿਸ ਇੰਡੀਆ ਵਿੱਚ ਕੰਮ ਕਰਦਾ ਸੀ। ਮੁਲਜ਼ਮ ਬੈਂਕ ਮੁਲਾਜ਼ਮ ਤੋਂ ਪੈਸਿਆਂ ਵਾਲਾ ਕਿੱਟ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ। ਪਤਾਰਾ ਥਾਣੇ ਦੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਲੁੱਟ ਦਾ ਸ਼ਿਕਾਰ ਹੋਏ ਸੁਮਿਤ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਇਹ ਘਟਨਾ ਵਾਪਰੀ, ਉਸ ਦੇ ਨੇੜੇ ਹੀ ਪੈਟਰੋਲ ਪੰਪ ਹੈ। ਉਸ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਸੁਮਿਤ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਆਦਮਪੁਰ ਸਥਿਤ ਯੂਨੀਅਨ ਬੈਂਕ ਆਫ ਇੰਡੀਆ ’ਚ ਕੰਮ ਕਰਦਾ ਹੈ। ਸ਼ਾਮ 4 ਵਜੇ ਦੇ ਕਰੀਬ ਉਹ ਬੈਂਕ ਬੰਦ ਕਰਕੇ ਘਰ ਜਾ ਰਿਹਾ ਸੀ ਤਾਂ ਪਿੰਡ ਕੰਗਣੀਵਾਲ ਤੋਂ ਯੂਨੀਵਰਸਿਟੀ ਰੋਡ ’ਤੇ ਬ੍ਰਿਟਿਸ਼ ਪੈਟਰੋਲੀਅਮ ਪੈਟਰੋਲ ਪੰਪ ਨੇੜੇ ਦੋ ਨੌਜਵਾਨਾਂ ਨੇ ਉਸ ਦੇ ਅੱਗੇ ਮੋਟਰਸਾਈਕਲ ਰੋਕ ਲਿਆ। ਐਕਟਿਵਾ ’ਤੇ ਸਵਾਰ ਦੋ ਹੋਰ ਨੌਜਵਾਨਾਂ ਨੇ ਸਕੂਟਰ ’ਤੇ ਉਸ ਦਾ ਪਿੱਛਾ ਕੀਤਾ ਅਤੇ ਚਾਕੂ ਕੱਢ ਲਏ। ਸੁਮਿਤ ਨੇ ਦੱਸਿਆ ਕਿ ਜਦੋਂ ਉਸ ਨੇ ਆਪਣਾ ਕਿੱਟ ਵਾਲਾ ਬੈਗ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਸ ਤੋਂ ਡਰਦਿਆਂ ਉਸ ਨੇ ਬੈਗ ਲੁਟੇਰਿਆਂ ਹਵਾਲੇ ਕਰ ਦਿੱਤਾ। ਉਨ੍ਹਾਂ ਕੋਲ 20 ਹਜ਼ਾਰ ਰੁਪਏ ਦੇ ਕਰੀਬ ਨਕਦੀ, ਮੋਬਾਈਲ ਫ਼ੋਨ ਅਤੇ ਇਸ ਦੇ ਦਸਤਾਵੇਜ਼ ਵਾਪਸ ਕਿੱਟ ਵਿੱਚ ਪਏ ਸਨ। ਮਗਰੋਂ ਪੀੜਤ ਨੇ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਫ਼ੋਨ ਲੈ ਕੇ 112 ’ਤੇ ਫ਼ੋਨ ਕਰਕੇ ਪੁਲੀਸ ਨੂੰ ਫ਼ੋਨ ਕੀਤਾ।

Advertisement

Advertisement
Author Image

sukhwinder singh

View all posts

Advertisement
Advertisement
×