ਕੰਨਿਆ ਸਕੂਲ ਦੀ ਬੈਂਡ ਟੀਮ ਸੂਬਾਈ ਮੁਕਾਬਲੇ ’ਚ ਦੋਇਮ
07:22 AM Nov 30, 2024 IST
Advertisement
ਪੱਤਰ ਪ੍ਰੇਰਕ
ਭੁੱਚੋ ਮੰਡੀ, 29 ਨਵੰਬਰ
ਸਰਕਾਰੀ ਕੰਨਿਆ ਹਾਈ ਸਕੂਲ ਭੁੱਚੋ ਮੰਡੀ ਦੀ ਬੈਂਡ ਟੀਮ (ਬ੍ਰਾਸ ਬੈਂਡ ਗਰਲਜ਼) ਨੇ ਰਾਜ ਪੱਧਰੀ ਬੈਂਡ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਹੈ। ਲੜਕੀਆਂ ਦੀ ਬੇਹਤਰੀ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਮੁੱਖ ਅਧਿਆਪਕਾ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵੱਲੋਂ ਇਹ ਰਾਜ ਪੱਧਰੀ ਸਕੂਲ ਬੈਂਡ ਮੁਕਾਬਲੇ ਕਰਵਾਏ ਗਏ ਸਨ। ਜਾਣਕਾਰੀ ਅਨੁਸਾਰ ਆਪਣੀਆਂ ਪ੍ਰਾਪਤੀਆਂ ਕਾਰਨ ਸਦਕਾ ਇਹ ਖੇਤਰ ਦਾ ਮੋਹਰੀ ਸਕੂਲ ਹੈ। ਉਨ੍ਹਾਂ ਵਿਦਿਆਰਥਣਾਂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਸਮੁੱਚੀ ਬੈਂਡ ਟੀਮ, ਗਾਈਡ ਅਧਿਆਪਕ ਮੋਨਿਕਾ ਰਾਣੀ, ਅਨੀਤਾ ਰਾਣੀ, ਸਤਵੀਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ।
Advertisement
Advertisement
Advertisement