ਆਸਟਰੇਲੀਆ ਦੇ ਸੂਬੇ ਵਿਕਟੋਰੀਆ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਦਾ ਖਰਚਾ ਵਧਣ ਕਾਰਨ ਮੇਜ਼ਬਾਨੀ ਛੱਡੀ
01:06 PM Jul 18, 2023 IST
ਮੈਲਬੌਰਨ, 18 ਜੁਲਾਈ
ਆਸਟਰੇਲੀਆ ਦੇ ਵਿਕਟੋਰੀਆ ਰਾਜ ਨੇ ਅਨੁਮਾਨਿਤ ਲਾਗਤ ਵਧਣ ਕਾਰਨ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਛੱਡ ਦਿੱਤੀ ਹੈ। ਵਿਕਟੋਰੀਆ ਦੇ ਮੁੱਖ ਮੰਤਰੀ ਡੇਨੀਅਲ ਐਂਡਰਿਊਜ਼ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਸਾਲ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਲਈ ਸਹਿਮਤ ਹੋ ਗਈ ਸੀ ਪਰ ਕਿਸੇ ਵੀ ਕੀਮਤ 'ਤੇ ਨਹੀਂ। ਉਨ੍ਹਾਂ ਦੀ ਸਰਕਾਰ ਨੇ ਸ਼ੁਰੂ ਵਿੱਚ ਪੰਜ ਸ਼ਹਿਰਾਂ ਵਿੱਚ ਖੇਡਾਂ ਦੀ ਮੇਜ਼ਬਾਨੀ ਲਈ 2.6 ਅਰਬ ਆਸਟਰੇਲੀਅਨ ਡਾਲਰ (1.8 ਅਰਬ ਅਮਰੀਕੀ ਡਾਲਰ) ਦਾ ਬਜਟ ਰੱਖਿਆ ਸੀ ਪਰ ਹਾਲ ਹੀ ਦੇ ਅਨੁਮਾਨਾਂ ਨੇ ਸੰਭਾਵੀ ਲਾਗਤ 7 ਅਰਬ ਆਸਟਰੇਲੀਅਨ ਡਾਲਰ (4.8 ਅਰਬ ਅਮਰੀਕੀ ਡਾਲਰ) ਤੱਕ ਪੁੱਜ ਗਈ ਹੈ।
Advertisement
Advertisement