For the best experience, open
https://m.punjabitribuneonline.com
on your mobile browser.
Advertisement

ਚੰਦਰ ਸ਼ੇਖਰ ਦੇ ਬਿਆਨਾਂ ਤੋਂ ‘ਪ੍ਰੇਸ਼ਾਨ’ ਸਨ ਹਮਲਾਵਰ

07:59 AM Jul 03, 2023 IST
ਚੰਦਰ ਸ਼ੇਖਰ ਦੇ ਬਿਆਨਾਂ ਤੋਂ ‘ਪ੍ਰੇਸ਼ਾਨ’ ਸਨ ਹਮਲਾਵਰ
Advertisement

ਲਖਨਊ, 2 ਜੁਲਾਈ
ਭੀਮ ਆਰਮੀ ਮੁਖੀ ਚੰਦਰ ਸ਼ੇਖਰ ਆਜ਼ਾਦ ’ਤੇ ਹਮਲੇ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁਲੀਸ ਵੱਲੋਂ ਕੀਤੀ ਪੁੱਛ-ਪਡ਼ਤਾਲ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ ਇਸ ਰਾਜਸੀ ਆਗੂ ਵੱਲੋਂ ਹਾਲ ਹੀ ਵਿੱਚ ਦਿੱਲੀ ਤੇ ਹੋਰ ਥਾਵਾਂ ’ਤੇ ਦਿੱਤੇ ਗਏ ਭਾਸ਼ਣਾਂ ਦੌਰਾਨ ਦਿੱਤੇ ਗਏ ਬਿਆਨਾਂ (ਉਲਟੇ ਸਿੱਧੇ ਬਿਆਨਾਂ) ਤੋਂ ਪ੍ਰੇਸ਼ਾਨ ਸਨ। ਇੱਥੇ ਅੈੱਸਡੀਜੀਪੀ (ਕਾਨੂੰਨ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦਿਓਬੰਦ ਦੇ ਰਣਖੰਡੀ ਵਾਸੀ ਵਿਕਾਸ ਉਰਫ਼ ਵਿੱਕੀ, ਪ੍ਰਸ਼ਾਂਤ ਤੇ ਲਵਿਸ਼ ਤੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਵਸਨੀਕ ਵਿਕਾਸ ਵਜੋਂ ਹੋਈ ਹੈ। ਇਨ੍ਹਾਂ ਚਾਰਾਂ ਮੁਲਜ਼ਮਾਂ ਨੇ ਪੁਲੀਸ ਕੋਲ ਖੁਲਾਸਾ ਕੀਤਾ ਕਿ ਉਨ੍ਹਾਂ ਆਜ਼ਾਦ ਵੱਲੋਂ ਦਿਓਬੰਦ ਵਿੱਚ ਇੱਕ ਸਮਾਗਮ ’ਚ ਪੁੱਜਣ ਬਾਰੇ ਪਤਾ ਲੱਗਣ ’ਤੇ ਉਸ ’ਤੇ ਹਮਲਾ ਕਰਨ ਦੀ ਯੋਜਨਾ ਬਣਾਈ ਤੇ ਇਲਾਕੇ ਦੀ ਰੇਕੀ ਕਰਨ ਮਗਰੋਂ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਦੇਸੀ ਪਿਸਤੌਲਾਂ, ਅਸਲਾ ਤੇ ਵਰਤੀ ਗਈ ਗੱਡੀ ਬਰਾਮਦ ਕਰ ਲਈ ਹੈ। -ਪੀਟੀਆਈ

Advertisement

ਕੇਸ 72 ਘੰਟੇ ’ਚ ਹੱਲ ਕਰਨ ਵਾਲੀ ਟੀਮ ਦਾ ਸਨਮਾਨ
ਇਸ ਦੌਰਾਨ ਡੀਜੀਪੀ ਵਿਜਯਾ ਕੁਮਾਰ ਨੇ ਇਹ ਕੇਸ 72 ਘੰਟਿਆਂ ਵਿੱਚ ਹੱਲ ਕਰਨ ਵਾਲੀ ਟੀਮ ਨੂੰ 50,000 ਰੁਪਏ ਨਕਦ ਤੇ ਸਰਟੀਫਿਕੇਟ ਜਾਰੀ ਕੀਤਾ ਹੈ। ਪੁਲੀਸ ਮੁਤਾਬਕ ਹਮਲੇ ਮਗਰੋਂ ਪੁਲੀਸ ਟੀਮਾਂ ਵੱਲੋਂ ਦਿੱਲੀ-ਅੈੱਨਸੀਆਰ, ਉੱਤਰਾਖੰਡ, ਮੇਰਠ, ਮੁਜ਼ੱਫਰਨਗਰ ਤੇ ਹਰਿਆਣਾ ਵਿੱਚ ਛਾਪੇ ਮਾਰੇ ਜਾ ਰਹੇ ਸਨ।

Advertisement
Tags :
Author Image

Advertisement
Advertisement
×