ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਫ਼ਗ਼ਾਨਿਸਤਾਨ ਵਿੱਚ ਗੁਰਦੁਆਰੇ ’ਤੇ ਹਮਲਾ ਕਰਕੇ 25 ਸਿੱਖਾਂ ਨੂੰ ਮਾਰਨ ਵਾਲਾ ਹਾਲੇ ਤੱਕ ਕਾਲੀ ਸੂਚੀ ਤੋਂ ਬਾਹਰ

01:48 PM Jul 26, 2020 IST

ਸੰਯੁਕਤ ਰਾਸ਼ਟਰ, 26 ਜੁਲਾਈ

Advertisement

ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਨਾਗਰਿਕ ਅਤਿਵਾਦੀ ਸੰਗਠਨਾਂ ਅਲ-ਕਾਇਦਾ (ਏਕਿਊਆਈਐੱਸ), ਇਰਾਕ ਵਿਚ ਇਸਲਾਮਿਕ ਸਟੇਟ ਅਤੇ ਲੇਵੈਂਟ-ਖੁਰਾਸਾਨ (ਆਈਐੱਸਆਈਐੱਲ-ਕੇ) ਅਤੇ ਭਾਰਤੀ ਉਪਮਹਾਦੀਪ ਵਿਚ ਤਹਿਰੀਕ-ਏ-ਤਾਲਬਿਾਨ ਪਾਕਿਸਤਾਨ (ਟੀਟੀਪੀ) ਦੀ ਅਗਵਾਈ ਕਰ ਰਹੇ ਹਨ ਪਰ ਇਨ੍ਹਾਂ ਵਿੱਚੋਂ ਬਹੁਤ ਸਾਰੇ ਨਾਮ ਹਾਲੇ ਤੱਕ ਕਾਲੀ ਸੂਚੀ ਵਿੱਚ ਸ਼ਾਮਲ ਨਹੀਂ ਹਨ। ਸੰਯੁਕਤ ਰਾਸ਼ਟਰ ਦੀ ਆਈਐੱਸਆਈਐੱਸ, ਅਲ ਕਾਇਦਾ ਅਤੇ ਸਹਿਯੋਗੀ ਵਿਅਕਤੀਆਂ ਅਤੇ ਸੰਸਥਾਵਾਂ ਨਾਲ ਨਿਗਰਾਨੀ ਟੀਮ’ ਦੀ 26 ਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਫ਼ਗਾਨ ਸਪੈਸ਼ਲ ਫੋਰਸਾਂ ਨੇ ਦੇਸ਼ ਵਿਆਪੀ ਮੁਹਿੰਮ ਚਲਾਈਆਂ, ਜਿਸ ਦੀ ਬਦੌਲਤ ਆਈਐੱਸਆਈਐੱਲ-ਕੇ ਦਾ ਮੁਖੀ ਅਸਲਮ ਫਾਰੂਕੀ, ਜ਼ਿਆ ਉਲ ਹੱਕ ਅਤੇ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਫਾਰੂਕੀ ਖ਼ੈਬਰ ਪਖਤੂਨਖਵਾ (ਪਾਕਿਸਤਾਨ) ਦਾ ਰਹਿਣ ਵਾਲਾ ਹੈ। ਕਾਬੁਲ ਦੇ ਵੱਡੇ ਗੁਰਦੁਆਰੇ ਉੱਤੇ ਹਮਲੇ ਦਾ ਮਾਸਟਰਮਾਈਂਡ ਸੀ, ਜਿਸ ਵਿੱਚ 25 ਸਿੱਖ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ 1267 ਅਲ ਕਾਇਦਾ ਮਨਜੂਰੀ ਕਮੇਟੀ ਨੇ ਇਸ ਦੇ ਨਾਮ ਨੂੰ ਕਾਲੀ ਸੂਚੀ ਵਿੱਚ ਨਹੀਂ ਪਾਇਆ ਹੈ। ਇਸੇ ਤਰ੍ਹਾਂ ਹੱਕ ਵੀ ਇਕ ਪਾਕਿਸਤਾਨੀ ਨਾਗਰਿਕ ਹੈ ਅਤੇ ਕਾਲੀ ਸੂਚੀ ਵਿਚ ਨਹੀਂ ਹੈ। ਅਲ-ਕਾਇਦਾ ਇਨ ਇੰਡੀਅਨ ਉਪ-ਮਹਾਂਦੀਪ’ (ਏਕਿਊਆਈਐੱਸ) ਤਾਲਬਿਾਨ ਦੇ ਅਧੀਨ ਅਫਗਾਨਿਸਤਾਨ ਦੇ ਨਿਮਰੂਜ਼, ਹੇਲਮੰਦ ਅਤੇ ਕੰਧਾਰ ਤੋਂ ਕੰਮ ਕਰਦਾ ਹੈ ਅਤੇ ਇਸ ਦਾ ਮੌਜੂਦਾ ਸਲਾਹਕਾਰ ਪਾਕਿਸਤਾਨ ਵਿਚ ਪੈਦਾ ਹੋਇਆ ਓਸਾਮਾ ਮਹਿਮੂਦ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਸੰਘ ਦੀਆਂ ਪਾਬੰਦੀਆਂ ਅਧੀਨ “ਸੂਚੀਬੱਧ” ਨਹੀਂ ਕੀਤਾ ਗਿਆ ਹੈ। ਮਹਿਮੂਦ ਨੇ ਅਸੀਮ ਉਮਰ ਦੀ ਜਗ੍ਹਾ ਲਈ ਸੀ।

 

Advertisement

 

Advertisement
Tags :
ਅਫ਼ਗ਼ਾਨਿਸਤਾਨ,ਸਿੱਖਾਂਸੂਚੀਹਮਲਾਹਾਲੇਕਰਕੇਕਾਲੀਗੁਰਦੁਆਰੇਬਾਹਰਮਾਰਨਵਾਲਾਵਿੱਚ