For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਮਾਹੌਲ ਭਖਿਆ

10:33 AM Jun 17, 2024 IST
ਗੁਰਦੁਆਰਾ ਕਮੇਟੀ ਦੀ ਚੋਣ ਨੂੰ ਲੈ ਕੇ ਮਾਹੌਲ ਭਖਿਆ
ਕਮੇਟੀ ਨੂੰ ਚਾਰਜ ਦਿਵਾਉਣ ਪਹੁੰਚੇ ਮੈਂਬਰ ਤੇ ਟਾਸਕ ਫੋਰਸ ਦੇ ਮੁਲਾਜ਼ਮ।
Advertisement

ਹਤਿੰਦਰ ਮਹਿਤਾ
ਜਲੰਧਰ, 16 ਜੂਨ
ਪਿੰਡ ਡਰੋਲੀ ਕਲਾਂ ਵਿੱਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਠੀਕ ਢੰਗ ਨਾ ਹੋਣ ਕਾਰਨ ਪਿੰਡ ਵਾਸੀਆਂ ਵਲੋਂ ਇਸ ਦੀ ਸ਼ਿਕਾਇਤ ਐੱਸਜੀਪੀਸੀ ਨੂੰ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਇੰਚਾਰਜ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਗੁਰਭੇਜ ਸਿੰਘ ਭਾਰੀ ਟਾਸਕ ਫੋਰਸ ਨਾਲ ਡਰੋਲੀ ਕਲਾਂ ਪਹੁੰਚੇ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਦੱਸਣਯੋਗ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਦੋ ਧਿਰਾਂ ਵਿੱਚ ਵਿਵਾਦ ਪੈਦਾ ਹੋ ਗਿਆ। ਇੱਕ ਧਿਰ ਵਲੋਂ ਇਸ ਦੀ ਸ਼ਿਕਾਇਤ ਐੱਸਜੀਪੀਸੀ ਨੂੰ ਕੀਤੀ ਸੀ। ਇਸ ਸਬੰਧ ਵਿਚ ਗੁਰਭੇਜ ਸਿੰਘ ਨੇ ਦੱਸਿਆ ਕਿ ਪੜਤਾਲ ਉਪਰੰਤ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਾਂ ’ਤੇ ਉਹ ਨਵੀਂ ਕਮੇਟੀ ਨੂੰ ਚਾਰਜ ਦਿਵਾਉਣ ਆਏ ਸਨ। ਮੌਕੇ ’ਤੇ ਹੋਏ ਤਣਾਅ ਕਾਰਨ ਪੁਲੀਸ ਪ੍ਰਸ਼ਾਸਨ ਨੇ ਕਿਸੇ ਝਗੜੇ ਦੇ ਖਦਸ਼ੇ ਨੂੰ ਵੇਖਦਿਆਂ ਦੋ ਦਿਨ ਦਾ ਸਮਾਂ ਲੈ ਕੇ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਨਿਪਟਾਉਣ ਦੀ ਗੱਲ ਕਹੀ ਹੈ। ਜਿਸ ਤੋਂ ਬਾਅਦ ਟਾਸਕ ਫੋਰਸ ਦੇ ਵਾਪਿਸ ਚੱਲੀ ਗਈ ਤੇ ਮਾਮਲਾ ਸ਼ਾਂਤ ਹੋਇਆ। ਜਦੋਂ ਗੁਰਭੇਜ ਸਿੰਘ ਤੋਂ ਨਵੀਂ ਕਮੇਟੀ ਜਾਣਕਾਰੀ ਮੰਗੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਣਕਾਰੀ ਜਥੇਦਾਰ ਅਕਾਲ ਤਖ਼ਤ ਦੇ ਪੀਏ ਜਸਪਾਲ ਸਿੰਘ ਦੇਣਗੇ। ਜਸਪਾਲ ਸਿੰਘ ਪਾਸੋਂ ਨਵੀਂ ਕਮੇਟੀ ਦੀ ਲਿਸਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਜ਼ਿਆਦਾ ਜਾਣਕਾਰੀ ਸੋਮਵਾਰ ਨੂੰ ਹੀ ਦੇ ਸਕਣਗੇ। ਇਸ ਸਬੰਧੀ ਮਨੋਹਰ ਸਿੰਘ ਡਰੋਲੀ ਕਲਾਂ ਅਤੇ ਹੋਰਨਾਂ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਘਟਨਾ ਸਬੰਧੀ ਐੱਸਜੀਪੀਸੀ ਦੇ ਰੋਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

Advertisement

Advertisement
Author Image

Advertisement
Advertisement
×