For the best experience, open
https://m.punjabitribuneonline.com
on your mobile browser.
Advertisement

ਸਰਹਿੰਦ ਨਹਿਰ ’ਤੇ ਵੱਸਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ

08:44 AM Jul 13, 2023 IST
ਸਰਹਿੰਦ ਨਹਿਰ ’ਤੇ ਵੱਸਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ
ਮਨਰੇਗਾ ਕਾਮੇ ਮਿੱਟੀ ਦੇ ਥੈਲੇ ਭਰਦੇ ਹੋਏ। ਫੋਟੋ: ਜੱਗੀ
Advertisement

ਪੱਤਰ ਪ੍ਰੇਰਕ
ਪਾਇਲ, 12 ਜੁਲਾਈ
ਭਾਂਵੇ ਦੋ ਦਨਿ ਤੋਂ ਬਾਰਸ਼ ਰੁੱਕੀ ਹੋਈ ਹੈ ਪ੍ਰੰਤੂ ਸਰਹਿੰਦ ਨਹਿਰ ਤੇ ਪੈਦੇ ਪਿੰਡਾਂ ਦੇ ਵਸਿੰਦੇ ਸਹਿਮ ਦੇ ਮਾਹੌਲ ਵਿੱਚ ਹਨ। ਪਾਣੀ ਦਾ ਪੱਧਰ ਘੱਟਣ ਕਾਰਨ ਸਰਹਿੰਦ ਨਹਿਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ,ਪ੍ਰੰਤੂ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਜੌੜੇਪੁਲ ਨਹਿਰ ਤੇ ਪੈਂਦੇ ਪਿੰਡ ਮਾਂਹਪੁਰ, ਸਿਰਥਲਾ, ਜਰਗੜੀ, ਜੰਡਾਲੀ, ਭਾਡੇਵਾਲ, ਧਮੋਟ ਕਲਾਂ ਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰਸ਼ਾਸਨ ਵੱਲੋਂ ਦੋ-ਦੋ ਸੌ ਥੈਲੇ ਮਿੱਟੀ ਦੇ ਭਰਕੇ ਦਫਤਰ ਬੀਡੀਪੀਓ ਦੋਰਾਹਾ ਵਿਖੇ ਪਹੁੰਚਦੇ ਕਰਨ ਦੀਆਂ ਹਦਾਇਤਾਂ ਹਨ, ਜਿਸ ਤੇ ਹਰਕਤ ਵਿੱਚ ਆਉਂਦਿਆਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਿੱਟੀ ਦੇ ਥੈਲੇ ਭਰਕੇ ਟਰਾਲੀਆਂ ਰਾਹੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇੱਕ ਸਰਪੰਚ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕੋਈ ਅਜਿਹੀ ਔਖਿਆਈ ਨਹੀਂ ਕਿਉਂਕਿ ਇਹ ਸਮਾਂ ਬਹੁਤ ਹੀ ਗੰਭੀਰ ਹੈ ਪਰ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਕਿ ਖੇਤ ਖਾਲੀ ਨਾ ਹੋਣ ਕਾਰਨ ਮਿੱਟੀ ਦੇ ਥੈਲੇ ਭਰਨ ਦੀ ਮੁਸ਼ਕਲ ਜਰੂਰ ਆ ਰਹੀ ਹੈ। ਉਹਨਾਂ ਕਿਹਾ ਕਿ ਉਹ ਹਰ ਹੀਲੇ ਆਲੇ ਦੁਆਲਿਉਂ ਮਿੱਟੀ ਦੇ ਥੈਲੇ ਜ਼ਰੂਰ ਭੇਜਣ ਦਾ ਉਪਰਾਲਾ ਕਰ ਰਹੇ ਹਨ। ਵੱਖ ਵੱਖ ਪਿੰਡਾਂ ਦੀ ਪੰਚਾਇਤਾਂ ਵੱਲੋਂ ਮਨਰੇਗਾ ਕਾਮਿਆਂ ਰਾਂਹੀ ਮਿੱਟੀ ਦੇ ਥੈਲੇ ਭਰਨ ਦੇ ਕਾਰਜ ਆਰੰਭੇ ਹੋਏ ਹਨ। ਜਦੋਂ ਇਸ ਸਬੰਧੀ ਐੱਸਡੀਐਮ ਪਾਇਲ ਜਸਲੀਨ ਕੌਰ ਭੁੱਲਰ ਕੋਲੋਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਨਹਿਰ ਦਾ ਪਾਣੀ ਦਾ ਪੱਧਰ ਬਹੁਤ ਨੀਵਾਂ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਹਿਮਾਚਲ ਵਿੱਚ ਅੱਜ ਵੀ ਬਾਰਸ਼ ਹੋ ਰਹੀ ਹੈ ਪਰ ਹੁਣ ਅੱਗਿਓ ਅਜਿਹੀ ਸਮੱਸਿਆ ਨੂੰ ਨਜਿੱਠਣ ਲਈ ਮਿੱਟੀ ਦੇ ਥੈਲੇ ਭਰਕੇ ਰੱਖੇ ਜਾ ਰਹੇ ਹਨ।

Advertisement

Advertisement
Tags :
Author Image

joginder kumar

View all posts

Advertisement
Advertisement
×