For the best experience, open
https://m.punjabitribuneonline.com
on your mobile browser.
Advertisement

ਹਾਊਸਿੰਗ ਬੋਰਡ ਦੇ ਨੋਟਿਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ

06:43 AM Apr 04, 2024 IST
ਹਾਊਸਿੰਗ ਬੋਰਡ ਦੇ ਨੋਟਿਸ ਕਾਰਨ ਲੋਕਾਂ ’ਚ ਡਰ ਦਾ ਮਾਹੌਲ
ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੂੰ ਮੰਗ ਪੱਤਰ ਸੌਂਪਦੇ ਹੋਏ ਆਪਕੀ ਆਵਾਜ਼ ਪਾਰਟੀ ਦੇ ਅਹੁਦੇਦਾਰ ਅਤੇ ਅਲਾਟੀ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 3 ਅਪਰੈਲ
ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਈਡਬਲਿਊਐੱਸ ਸ਼੍ਰੇਣੀਆਂ ਦੇ ਅਲਾਟੀਆਂ ਨੂੰ ਆਪਣੇ ਫਲੈਟ ਵਿੱਚ ਉਸਾਰੀਆਂ ਗਈਆਂ ਉਪਰਲੀਆਂ ਦੋ ਮੰਜ਼ਿਲਾਂ ਨੂੰ ਢਾਹੁਣ ਦੇ ਜਾਰੀ ਕੀਤੇ ਤਾਜ਼ਾ ਨੋਟਿਸ ਖ਼ਿਲਾਫ਼ ਅੱਜ ਸੈਂਕੜੇ ਅਲਾਟੀਆਂ ਨੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਆਪਕੀ ਆਵਾਜ਼ ਪਾਰਟੀ ਦੇ ਪ੍ਰਧਾਨ ਪ੍ਰੇਮਪਾਲ ਚੌਹਾਨ ਨੇ ਦੱਸਿਆ ਕਿ 16 ਸਤੰਬਰ 2010 ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ ਨੇ ਈਡਬਲਿਊਐਸ ਹਾਊਸ ਦੀਆਂ ਉਪਰਲੀਆਂ ਦੋ ਮੰਜ਼ਿਲਾਂ ਦੀ ਇਜਾਜ਼ਤ ਦਿੱਤੀ ਸੀ ਅਤੇ ਉਸ ਹੁਕਮ ਤਹਿਤ ਇਨ੍ਹਾਂ ਫਲੈਟਾਂ ਵਿੱਚ ਮੋਬਾਈਲ ਰਿਪੇਅਰ ਸ਼ਾਪ, ਨਾਈ ਦੀ ਦੁਕਾਨ, ਟੀਵੀ ਰਿਪੇਅਰ ਸ਼ਾਪ, ਸਟੇਸ਼ਨਰੀ ਦੀ ਦੁਕਾਨ, ਇਲੈਕਟ੍ਰੀਕਲ ਦੀ ਦੁਕਾਨ ਅਤੇ ਕੰਪਿਊਟਰ ਸੈਂਟਰ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਪਰ ਹੁਣ ਇਨ੍ਹਾਂ ਹੁਕਮਾਂ ਦੇ ਉਲਟ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਸ਼ਹਿਰ ਦੇ ਸਾਰੇ ਈਡਬਲਿਊਐਸ ਫਲੈਟਾਂ ਦੇ ਅਲਾਟੀਆਂ ਨੂੰ ਉਪਰਲੀਆਂ ਦੋ ਮੰਜ਼ਿਲਾਂ ਢਾਹੁਣ ਲਈ ਨੋਟਿਸ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬੋਰਡ ਵਲੋਂ ਭੇਜੇ ਗਏ ਇਨ੍ਹਾਂ ਨੋਟਿਸਾਂ ਨੂੰ ਲੈਕੇ ਸ਼ਹਿਰ ਦੇ ਹਜ਼ਾਰਾਂ ਈਡਬਲਿਊਐਸ ਫਲੈਟਾਂ ਦੇ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਦੱਸਿਆ ਕਿਨ ਇਨ੍ਹਾਂ ਪੀੜਿਤ ਅਲਾਟੀਆਂ ਦੇ ਦਰਦ ਨੂੰ ਸਮਝਦੇ ਹੋਏ ਅੱਜ ਉਨ੍ਹਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾਂ ਨੂੰ ਮਿਲਕ ਇਨ੍ਹਾਂ ਅਲਾਟੀਆਂ ਦਾ ਦਰਦ ਸਾਂਝਾ ਕੀਤਾ। ਉਨ੍ਹਾਂ ਦੱਸਿਆ ਸਲਾਹਕਾਰ ਦੇ ਨਾਲ ਮੁਲਾਕਾਤ ਦੌਰਾਨ ਈਡਬਲਿਊਐੱਸ ਫਲੈਟਾਂ ਦੇ ਵਾਸੀਆਂ ਪ੍ਰਸ਼ਾਸਕ ਦੇ ਸਲਾਹਕਾਰ ਰਾਜੀਵ ਵਰਮਾ ਨੂੰ ਫਲੈਟਾਂ ਦੇ ਅਲਾਟੀਆਂ ਦੇ ਦਰਦ ਨੂੰ ਸਮਝਦਿਆਂ ਸਾਲ 2010 ਦੇ ਹੁਕਮਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਲਾਹਕਾਰ ਰਾਜੀਵ ਵਰਮਾ ਨੂੰ ਦੱਸਿਆ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਨੋਟਿਸ ਜਾਰੀ ਕਰਕੇ ਇਨ੍ਹਾਂ ਫਲੈਟਾਂ ਦੇ ਅਲਾਟੀਆਂ ਨੂੰ ਚਿੰਤਾ ਵਿੱਚ ਪਾ ਕੇ ਉਨ੍ਹਾਂ ਦੀ ਨੀਂਦ ਉਡਾ ਦਿੱਤੀ ਹੈ। ਇਸ ਬਾਰੇ ਸਲਾਹਕਾਰ ਰਾਜੀਵ ਵਰਮਾ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਉਨ੍ਹਾਂ ਦੱਸਿਆ ਸਲਾਹਕਾਰ ਰਾਜੀਵ ਵਰਮਾ ਨੇ ਉਨ੍ਹਾਂ ਦੀਆ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਭਰੋਸਾ ਦਿੱਤਾ। ਇਸ ਦੌਰਾਨ ਬਲਜਿੰਦਰ ਕੌਰ ਢਿੱਲੋਂ, ਰੋਹਿਤ ਅਰੋੜਾ, ਨਵੀਨ ਬਾਂਸਲ, ਇਰਫਾਨ ਖਾਨ, ਸੁਧੀਰ ਕੁਮਾਰ ਅਤੇ ਵਰਿੰਦਰ ਕੁਮਾਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×