ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਾਮ ਰਾਈਫਲਜ਼ ਨੇ ਦਲਾਈ ਲਾਮਾ ਨਾਲ ਸਾਂਝ ਨੂੰ ਯਾਦ ਕੀਤਾ

07:50 AM Mar 31, 2024 IST
ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਦੀ ਉਨ੍ਹਾਂ ਨੂੰ ਭਾਰਤ-ਤਿੱਬਤ ਸਰਹੱਦ ਤੋਂ ਕੱਢਣ ਵਾਲੇ ਅਸਾਮ ਰਾਈਫਲਜ਼ ਦੇ ਜਵਾਨਾਂ ਨਾਲ ਪੁਰਾਣੀ ਤਸਵੀਰ। -ਫੋਟੋ: ਪੀਟੀਆਈ

ਗੁਹਾਟੀ, 30 ਮਾਰਚ
14ਵੇਂ ਦਲਾਈ ਲਾਮਾ ਵੱਲੋਂ ਤਿੱਬਤ ਤੋਂ ਬਚ ਕੇ ਭਾਰਤ ਆਉਣ ਦੇ 65 ਸਾਲ ਪੂਰੇ ਹੋਣ ਦੇ ਸਬੰਧ ’ਚ ਅਸਾਮ ਰਾਈਫਲਜ਼ ਨੇ ਅਧਿਆਤਮਕ ਨੇਤਾ ਨਾਲ ਆਪਣੀ ਲਗਾਤਾਰ ਸਾਂਝ ਨੂੰ ਯਾਦ ਕੀਤਾ। ਦਲਾਈ ਲਾਮਾ ਨੂੰ ਸੁਰੱਖਿਅਤ ਲਿਆਉਣ ਦੀ ਜ਼ਿੰਮੇਵਾਰੀ ਅਸਾਮ ਰਾਈਫਲਜ਼ ਨੂੰ ਸੌਂਪੀ ਗਈ ਸੀ।
ਬਲ ਦੀ 5ਵੀਂ ਬਟਾਲੀਅਨ ਨੂੰ ਦਲਾਈ ਲਾਮਾ ਅਤੇ ਉਨ੍ਹਾਂ ਦੇ ਦਲ ਨੂੰ ਨੌਰਥ ਈਸਟ ਫਰੰਟੀਅਰ ਏਜੰਸੀ (ਐੱਨਈਐੱਫਏ), ਜੋ ਹੁਣ ਅਰੁਣਾਚਲ ਪ੍ਰਦੇਸ਼ ਵਿੱਚ ਹੈ, ਰਾਹੀਂ ਅਸਾਮ ਵਿੱਚ ਸੁਰੱਖਿਅਤ ਲਿਆਉਣ ਦਾ ਜ਼ਿੰਮਾ ਦਿੱਤਾ ਗਿਆ ਸੀ। ਦਲਾਈ ਲਾਮਾ 31 ਮਾਰਚ 1959 ਨੂੰ ਭਾਰਤੀ ਇਲਾਕੇ ਵਿੱਚ ਦਾਖਲ ਹੋਏ ਸਨ। ਨੀਮ ਫੌਜੀ ਬਲ ਨੇ ਇੱਕ ਬਿਆਨ ਵਿੱਚ ਕਿਹਾ, ‘‘1959 ਵਿੱਚ ਦਲਾਈ ਲਾਮਾ ਦੀ 5ਵੀਂ ਅਸਾਮ ਰਾਈਫਲਜ਼ ਦੀ ਸੁਰੱਖਿਆ ਸਬੰਧੀ ਵਿਰਾਸਤ ਭਾਰਤ ਅਤੇ ਤਿੱਬਤ ਦੇ ਸਾਂਝੇ ਇਤਿਹਾਸ ਵਿੱਚ ਅਹਿਮ ਅਧਿਆਏ ਬਣੀ ਹੋਈ ਜਿਹੜੀ ਦੋਸਤੀ, ਸਹਿਯੋਗ ਅਤੇ ਮਨੁੱਖਤਾ ਦੀ ਸਥਾਈ ਭਾਵਨਾ ਦਾ ਪ੍ਰਤੀਕ ਹੈ।’’ ਇਸ ਵਿੱਚ ਕਿਹਾ ਗਿਆ ਦਲਾਈ ਲਾਮਾ ਨਾਲ ਸਬੰਧ ਵਰ੍ਹਿਆਂ ਤੋਂ ਚੱਲਦੇ ਆ ਰਹੇ ਹਨ। ਬਲ ਦਾ ਇੱਕ ਗਰੁੱਪ, ਜਿਸ ਨੂੰ ਅਕਸਰ ‘‘ਦਲਾਈ ਲਾਮਾ ਬਟਾਲੀਅਨ’’ ਕਿਹਾ ਜਾਂਦਾ ਹੈ, ਹਰ ਵਰ੍ਹੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਉਨ੍ਹਾਂ ਤੋਂ ਆਸ਼ੀਰਵਾਦ ਲੈਣ ਲਈ ਜਾਂਦਾ ਹੈ। ਅਸਾਮ ਰਾਈਫਲਜ਼ ਨੇ ਕਿਹਾ ਕਿ ਅਧਿਆਤਮਕ ਨੇਤਾ ਨੇ ਵੀ 5ਵੀਂ ਬਟਾਲੀਅਨ ਵੱਲੋਂ ਉਨ੍ਹਾਂ ਨੂੰ ਬਚਾਅ ਕੇ ਲਿਆਉਣ ਦੀ ਯਾਦ ਸੰਭਾਲੀ ਹੋਈ ਹੈ ਅਤੇ ਉਨ੍ਹਾਂ ਨੇ ਅਪਰੈਲ 2017 ਵਿੱਚ ਗੁਹਾਟੀ ਦੌਰੇ ਦੌਰਾਨ ਇਸ ਦਾ ਜ਼ਿਕਰ ਕੀਤਾ ਸੀ। -ਪੀਟੀਆਈ

Advertisement

Advertisement
Advertisement