For the best experience, open
https://m.punjabitribuneonline.com
on your mobile browser.
Advertisement

ਝਪਟਮਾਰਾਂ ਨੇ ਮੋਬਾਈਲ ਖੋਹਿਆ

06:34 AM Jul 22, 2024 IST
ਝਪਟਮਾਰਾਂ ਨੇ ਮੋਬਾਈਲ ਖੋਹਿਆ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 21 ਜੁਲਾਈ
ਸ਼ਹਿਰ ਵਿੱਚ ਸਕੂਟਰ ਸਵਾਰ ਝਪਟਮਾਰ ਇੱਥੋਂ ਦੀ ਪ੍ਰੀਤ ਕਲੋਨੀ ਵਸਨੀਕ ਲੜਕੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਝਪਟਮਾਰੀ ਦੀ ਇਹ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਰੂਬੀ ਵਾਸੀ ਪ੍ਰੀਤ ਕਲੋਨੀ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਘਰੇਲੂ ਕੰਮ ਕਰਦੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਲੰਘੀ ਸ਼ਾਮ ਉਹ ਪੈਦਲ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਪਿੱਛੋਂ ਆਏ ਸਕੂਟਰ ਸਵਾਰ ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਉਸ ਵੱਲੋਂ ਰੌਲਾ ਪਾਉਂਦੇ ਹੋਏ ਉਸ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਚੰਡੀਗੜ੍ਹ ਅੰਬਾਲਾ-ਹਾਈਵੇਅ ਵੱਲ ਫ਼ਰਾਰ ਹੋ ਗਿਆ। ਸ਼ਿਕਾਇਤਕਰਤਾ ਰੂਬੀ ਨੇ ਦੱਸਿਆ ਕਿ ਉਸ ਨੇ ਆਪਣੇ ਮੋਬਾਈਲ ਦੇ ਕਵਰ ਵਿੱਚ ਤਿੰਨ ਹਜ਼ਾਰ ਰੁਪਏ ਵੀ ਰੱਖੇ ਹੋਏ ਸਨ ਜੋ ਝਪਟਮਾਰ ਲੈ ਗਿਆ।

Advertisement

Advertisement
Advertisement
Author Image

Advertisement