ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਲਾਕਾਰਾਂ ਨੇ ਕੜਾਕੇ ਦੀ ਠੰਢ ਵਿੱਚ ਸੰਗੀਤ ਨਾਲ ਲਿਆਂਦਾ ਨਿੱਘਹਰਿਵੱਲਭ ਸੰਗੀਤ ਸੰਮੇਲਨ ਦਾ ਆਗਾਜ਼

07:09 AM Dec 30, 2023 IST
ਪੰਡਿਤ ਉਮਾਕਾਂਤ ਤੇ ਅਨੰਤ ਰਮਾਕਾਂਤ ਪੇਸ਼ਕਾਰੀ ਦਿੰਦੇ ਹੋਏ। -ਫੋਟੋ: ਸਰਬਜੀਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 29 ਦਸੰਬਰ
ਉੱਤਰੀ ਭਾਰਤ ਦਾ ਪ੍ਰਸਿੱਧ 148ਵਾਂ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਅੱਜ ਇੱਥੇ ਸ਼ੁਰੂ ਹੋ ਗਿਆ। ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਸੰਗੀਤ ਦੇ ਇਸ ਮਹਾਂਕੁੰਭ ਦੀ ਸ਼ੁਰੂਆਤ ਕੀਤੀ। ਸਰਸਵਤੀ ਵੰਦਨਾ ਨਾਲ ਤਿੰਨ ਦਿਨਾ ਸੰਗੀਤ ਸੰਮੇਲਨ ਦਾ ਰਸਮੀ ਤੌਰ ’ਤੇ ਆਗਾਜ਼ ਹੋਇਆ। ਇਸ ਮੌਕੇ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਪੂਨਮਾ ਬੇਰੀ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਤਹਿਤ ਪਹਿਲੇ ਤਿੰਨ ਦਿਨ ਵਿਦਿਆਰਥੀਆਂ ਦੇ ਹੀ ਸੰਗੀਤਕ ਮੁਕਾਬਲੇ ਹੋਏ ਸਨ।
ਸੰਗੀਤ ਸੰਮੇਲਨ ਦੀ ਰਸਮੀ ਸ਼ੁਰੂਆਤ ਮਗਰੋਂ ਅੱਜ ਸੁਰ ਪ੍ਰਿਆ ਸੇਨ ਨੇ ਸੰਤੂਰ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਜਦਕਿ ਤਬਲੇ ’ਤੇ ਉਨ੍ਹਾਂ ਦਾ ਸਾਥ ਸਿਧਾਰਥ ਚੈਟਰਜੀ ਨੇ ਦਿੱਤਾ। ਪੰਡਿਤ ਚੰਦਰਕਾਂਤ ਪ੍ਰਸਾਦ ਨੇ ਸ਼ਹਿਨਾਈ ਵਜਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਤਬਲੇ ’ਤੇ ਉਨ੍ਹਾਂ ਦਾ ਸਾਥ ਚੇਤਨ ਸ਼ੁਕਲਾ ਨੇ ਦਿੱਤਾ। ਇਸੇ ਤਰ੍ਹਾਂ ਪੰਡਿਤ ਉਮਾਕਾਂਤ ਅਤੇ ਅਨੰਤ ਰਮਾਕਾਂਤ ਨੇ ਧਰੁਪਦ ਰਾਗ ਵਿੱਚ ਗਾਇਨ ਕੀਤਾ। ਕਲਾਕਾਰਾਂ ਨੇ ਕੜਾਕੇ ਦੀ ਠੰਢ ਵਿੱਚ ਵੀ ਸੰਗੀਤ ਨਾਲ ਗਰਮਾਹਟ ਲਿਆਂਦੀ। ਦੱਸਣਯੋਗ ਹੈ ਕਿ ਇਸ ਸੰਗੀਤ ਸੰਮੇਲਨ ਦੀ ਸ਼ੁਰੂਆਤ 1875 ਵਿੱਚ ਹੋਈ ਸੀ ਅਤੇ ਇਹ ਹਰ ਸਾਲ ਦਸੰਬਰ ਦੇ ਅਖੀਰ ਵਿੱਚ ਕਰਵਾਇਆ ਜਾਂਦਾ ਹੈ। ਸੰਗੀਤ ਦੇ ਇਸ ਮਹਾਂਕੁੰਭ ਵਿੱਚ ਦੇਸ਼ ਭਰ ਤੋਂ ਸੰਗੀਤਕਾਰ ਆਪਣੀ ਹਾਜ਼ਰੀ ਲਵਾਉਂਦੇ ਹਨ। ਸ੍ਰੀ ਬਾਬਾ ਹਰਿਵੱਲਭ ਸੰਗੀਤ ਮਹਾਂਸਭਾ ਦੇ ਸੰਯੁਕਤ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਸੰਗੀਤ ਸੰਮੇਲਨ ਦਾ ਨਾਂ ‘ਰਾਗ ਮੇਲਾ’ ਸੀ। ਸਾਲ 1950 ਵਿੱਚ ਇਸ ਦਾ ਨਾਂ ਸ੍ਰੀ ਹਰਿਵੱਲਭ ਸੰਗੀਤ ਸੰਮੇਲਨ ਰੱਖਿਆ ਗਿਆ ਤੇ ਹੁਣ ਇਸ ਨਾਂ ਨਾਲ ਹੀ ਇਸ ਦੀ ਪਛਾਣ ਬਣੀ ਹੋਈ ਹੋਈ ਹੈ।

Advertisement

Advertisement