For the best experience, open
https://m.punjabitribuneonline.com
on your mobile browser.
Advertisement

ਮੋਗਾ ਦੇ ਕਾਰੀਗਰ ਬਣਾ ਰਹੇ ਮਿੱਟੀ ਨੂੰ ਸੋਨਾ

07:37 AM Jun 24, 2024 IST
ਮੋਗਾ ਦੇ ਕਾਰੀਗਰ ਬਣਾ ਰਹੇ ਮਿੱਟੀ ਨੂੰ ਸੋਨਾ
ਮੋਗਾ ਵਿੱਚ ਮਿੱਟੀ ਦੇ ਗਹਿਣੇ ਤਿਆਰ ਕਰਦੀਆਂ ਹੋਈਆਂ ਦੋ ਕਲਾਕਾਰ ਬੀਬੀਆਂ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਜੂਨ
ਮੋਗਾ ਵਿੱਚ ਮਿੱਟੀ ਦੇ ਗਹਿਣਿਆਂ ਦੀ ਸਰਦਾਰੀ ਹੈ। ਇਥੇ ਮਿੱਟੀ ਦੇ ਘੜੇ ਅਤੇ ਦੀਵੇ ਬਣਾਉਣ ਵਾਲੇ ਹਸਤਕਾਰ ਕਾਰੀਗਰਾਂ ਨੇ ਬੇਸ਼ਕੀਮਤੀ ਮਿੱਟੀ ਦੇ ਗਹਿਣੇ ਤਿਆਰ ਕਰ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।
ਗਹਿਣੇ ਲੋਕ ਜੀਵਨ ਵਿੱਚ ਵੰਨ ਸੁਵੰਨੇ ਰੰਗ ਭਰਨ ਤੇ ਹਾਰ ਸ਼ਿੰਗਾਰ ਕਰਨਾ ਕਿਸੇ ਵੀ ਸੱਭਿਆਚਾਰ ਦੇ ਵੱਖ-ਵੱਖ ਧਰਾਤਲਾਂ ਦੇ ਲੋਕ ਜੀਵਨ ਦਾ ਮਹੱਤਵਪੂਰਨ ਪਹਿਲੂ ਹਨ। ਵੰਨ-ਸੁਵੰਨੇ ਸੋਨੇ-ਚਾਂਦੀ ਦੇ ਗਹਿਣੇ ਪੁਰਾਤਨ ਸਮੇਂ ’ਚ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਸਨ ਪਰ ਉਨ੍ਹਾਂ ਦੀ ਥਾਂ ਬਣਾਵਟੀ ਗਹਿਣਿਆਂ ਨੇ ਲੈ ਲਈ ਹੈ। ਲੋਕ ਗਹਿਣੇ ਸਾਡੇ ਸੱਭਿਆਚਾਰ ਅਤੇ ਆਧੁਨਿਕ ਸਾਹਿਤਕ ਪਿੜ ’ਚੋਂ ਲਗਪਗ ਮਨਫੀ ਹੀ ਹੋ ਗਏ ਹਨ।
ਇਥੇ ਕਿਸੇ ਸਮੇਂ ਹੱਥ ਨਾਲ ਸਿਰਫ ਘੜੇ ਅਤੇ ਦੀਵੇ ਬਣਾਉਣ ਵਾਲੇ 50 ਤੋਂ ਵਧੇਰੇ ਕਲਾਕਾਰ ਆਪਣੀ ਕਲਾ ਵਿੱਚ ਨਿਖਾਰ ਲਿਆ ਕੇ ਮਿੱਟੀ ਤੋਂ ਭਾਂਤ ਭਾਂਤ ਦੇ ਗਹਿਣੇ, ਗਮਲੇ, ਘੰਟੀਆਂ, ਪਲੇਟਾਂ ਅਤੇ ਹੋਰ ਸਾਮਾਨ ਬਣਾਉਣ ਲੱਗੇ ਹਨ। ਇਨ੍ਹਾਂ ਹਸਤਕਾਰ ਕਾਰੀਗਰਾਂ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੋਰਖਪੁਰ, ਰਾਜਸਥਾਨ, ਕਰਨਾਟਕ, ਪੰਜਾਬ ਯੂਨੀਵਰਸਿਟੀ, ਜੰਮੂ ਕਸ਼ਮੀਰ ਤੋਂ ਮਾਹਰਾਂ ਤੋਂ ਸਿਖਲਾਈ ਹਾਸਲ ਕੀਤੀ ਹੈ। ਇਸ ਮੌਕੇ ਕਲਾਕਾਰ ਔਰਤਾਂ ਨੇ ਕਿਹਾ,‘‘ਸਾਡੇ ਸਮਾਜ ਤੇ ਸਾਡੀ ਸੱਭਿਅਤਾ ਦਾ ਹਿੱਸਾ ਮਿੱਟੀ ਦੇ ਬਰਤਨ ਹਨ। ਪੁਰਾਣੇ ਸਮੇਂ ਮਿੱਟੀ ਦੇ ਬਰਤਨਾਂ ਵਿੱਚ ਖਾਣਾ ਬਣਾਉਣਾ ਤੇ ਪਾਣੀ ਰੱਖਣਾ ਮੁੱਖ ਹੁੰਦਾ ਸੀ। ਮਿੱਟੀ ਦੇ ਬਰਤਨਾਂ ਵਿੱਚ ਖਾਣ ਤੋਂ ਇਲਾਵਾ ਪੀਣ ਵਾਲੀਆਂ ਚੀਜ਼ਾਂ ਵੀ ਰੱਖੀਆਂ ਜਾਂਦੀਆਂ ਸਨ ਅਤੇ ਮਿੱਟੀ ਦੇ ਬਰਤਨ ਘਰਾਂ ਦਾ ਮੁੱਖ ਹਿੱਸਾ ਹੁੰਦੇ ਸਨ ਪਰ ਅੱਜ ਦੇ ਦੌਰ ਵਿੱਚ ਵੀ ਇਨ੍ਹਾਂ ਦੀ ਵਰਤੋਂ ਭਾਵੇਂ ਘੱਟ ਗਈ ਪ੍ਰੰਤੂ ਕਿਤੇ ਨਾ ਕਿਤੇ ਹੁਣ ਵੀ ਵਰਤੋਂ ਕੀਤੀ ਜਾਂਦੀ ਹੈ।
ਇਥੇ ਹਸਤਕਾਰ ਕਲਾਕਾਰਾਂ ਦੁਆਰਾ ਤਿਆਰ ਕੀਤੇ ਜਾ ਰਹੇ ਮਿੱਟੀ ਦੇ ਗਹਿਣੇ ਤੇ ਹੋਰ ਉਤਪਾਦਾਂ ਨੂੰ ਲੋਕਾਂ ਤੱਕ ਲਿਜਾਣ ਲਈ ਪ੍ਰਸ਼ਾਸਨ ਵੱਲੋਂ ਇਕ ਕੈਟਾਲਾਗ ਤਿਆਰ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਖੁਸੀ ਜ਼ਾਹਿਰ ਕੀਤੀ ਕਿ ਇਹ ਪ੍ਰਾਜੈਕਟ ਜਿਸ ਸੋਚ ਨਾਲ ਸ਼ੁਰੂ ਕੀਤਾ ਗਿਆ ਸੀ, ਪ੍ਰਸ਼ਾਸਨ ਉਸ ਵਿੱਚ ਸਫਲ ਰਿਹਾ ਹੈ।
ਇਸ ਪ੍ਰਾਜੈਕਟ ਨਾਲ ਜੁੜ ਕੇ ਕਲਾਕਾਰਾਂ ਖਾਸ ਕਰ ਕੇ ਔਰਤਾਂ ਨੇ ਆਪਣੀ ਕਲਾ ਵਿੱਚ ਨਿਖਾਰ ਲਿਆਉਣ ਦੇ ਨਾਲ ਨਾਲ ਇਸ ਮੌਕੇ ਦਾ ਭਵਿੱਖ ਮੁਖੀ ਫਾਇਦਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 10 ਕਲਾਕਾਰਾਂ ਨੇ ਮਾਸਟਰ ਟਰੇਨਰ ਵਜੋਂ ਸਿਖਲਾਈ ਲੈ ਕੇ ਅੱਗੇ ਹੋਰ ਕਲਾਕਾਰਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਗਰਾਂਟ ਥੋਰੋਂਟਨ ਵੱਲੋਂ ਸਿਦਬੀ ਦੇ ਪ੍ਰਾਜੈਕਟ ਕੇਅਰ ਰਾਹੀਂ ਜ਼ਿਲ੍ਹੇ ਦੇ ਇਨ੍ਹਾਂ ਕਲਾਕਾਰਾਂ ਦੀ ਆਰਥਿਕ ਅਤੇ ਸਮਾਜਿਕ ਉੱਨਤੀ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਰਾਹੀਂ ਇਨ੍ਹਾਂ ਕਲਾਕਾਰਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਸਮੇਂ ਦੇ ਹਾਣ ਦੇ ਬਣਾਇਆ ਜਾ ਰਿਹਾ ਹੈ।

Advertisement

Advertisement
Advertisement
Author Image

Advertisement