For the best experience, open
https://m.punjabitribuneonline.com
on your mobile browser.
Advertisement

ਜੀਂਦ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ’ਤੇ

10:32 AM Apr 21, 2024 IST
ਜੀਂਦ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਜ਼ੋਰਾਂ ’ਤੇ
ਜੀਂਦ ਅਨਾਜ ਮੰਡੀ ਵਿੱਚ ਲੱਗੇ ਕਣਕ ਦੇ ਢੇਰ।
Advertisement

ਮਹਾਵੀਰ ਜਿੰਦਲ
ਜੀਂਦ, 20 ਅਪਰੈਲ
ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜਾ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਤੇ ਖਰੀਦ ਕੇਂਦਰਾਂ ਵਿੱਚ ਕਿਸਾਨਾਂ ਦੀ ਕਣਕ ਦੀ ਫਸਲ ਤੇਜ਼ੀ ਨਾਲ ਖਰੀਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਛਾਤਰ ਵਿੱਚ 90,635 ਮੀਟਰਿਕ ਟਨ ਕਣਕ ਦੀ ਆਮਦ ਹੋਈ, ਜਦੋਂਕਿ ਜੀਂਦ ਦੀ ਅਨਾਜ ਮੰਡੀ ਵਿੱਚ 34,491, ਸਫੀਦੋਂ ’ਚ 39,879, ਪਿੱਲੁਖੇੜਾ ਵਿੱਚ 38,636, ਜੁਲਾਨਾ ’ਚ 30,387, ਧਨੋਰੀ ਵਿੱਚ 6100, ਧਮਤਾਨ ਦੀ ਅਨਾਜ ਮੰਡੀ ਵਿੱਚ 3858, ਗੜ੍ਹੀ ਵਿੱਚ 3363 ਅਤੇ ਨਗੂਰਾਂ ਦੀ ਅਨਾਜ ਮੰਡੀ ਵਿੱਚ 11493 ਮੀਟਰਿਕ ਟਨ ਕਣਕ ਦੀ ਫਸਲ ਦੀ ਆਮਦ ਹੋ ਚੁੱਕੀ ਹੈ ਅਤੇ ਵੱਖ-ਵੱਖ ਖਰੀਦ ਏਜੰਸੀਆਂ ਨੇ ਖਰੀਦ ਕੇਂਦਰਾਂ ’ਤੇ ਪਹੁੰਚ ਕੇ 3,03,071 ਮੀਟਰਿਕ ਟਨ ਕਣਕ ਦੀ ਫਸਲ ਦੀ ਖਰੀਦ ਕਰ ਲਈ ਹੈ।
ਡੀਸੀ ਇਮਰਾਨ ਨੇ ਦੱਸਿਆ ਕਿ ਸਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ’ਤੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਤੇਜ਼ੀ ਨਾਲ ਫਸਲਾਂ ਦੀ ਖਰੀਦ ਕਰਦੇ ਹੋਏ ਫਸਲ ਦੀ ਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਕਰਵਾਉਣ, ਤਾਂਕਿ ਹੋਰ ਫਸਲ ਲਿਆਉਣ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਲ ਨਾ ਝੱਲਣੀ ਪਵੇ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਫਸਲ ਦਾ ਝਾੜ ਵੀ ਚੰਗਾ ਹੈ ਅਤੇ ਕਣਕ ਦੀ ਗੁਣਵੱਤਾ ਵੀ ਵਧੀਆ ਹੈ।

Advertisement

ਪ੍ਰਸ਼ਾਸਨ ਨੇ ਲਿਫਟਿੰਗ ਦੀ ਸਮੱਸਿਆ ਦਾ ਹੱਲ ਕਰਨ ਲਈ ਤਿਆਰੀ ਖਿੱਚੀ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਬਾਬੈਨ ਅਨਾਜ ਮੰਡੀ ਵਿਚ ਲਿਫਟਿੰਗ ਦੀ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਇਸ ਸਬੰਧੀ ਲਾਡਵਾ ਦੇ ਐੱਸਡੀਐੱਮ ਨਸੀਬ ਕੁਮਾਰ ਨੇ ਅੱਜ ਬਾਬੈਨ ਮੰਡੀ ਦਾ ਦੌਰਾ ਕਰ ਕੇ ਕਣਕ ਦੀ ਫਸਲ ਦੀ ਲਿਫਟਿੰਗ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਮੰਡੀ ਦੇ ਵਪਾਰੀਆਂ, ਲਿਫਟਿੰਗ ਠੇਕੇਦਾਰ, ਫੂਡ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਮੰਡੀ ’ਚ ਕਣਕ ਦੀ ਚੁਕਾਈ ਦੇ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਕਣਕ ਦੇ ਚੁਕਾਈ ਪ੍ਰਬੰਧਾਂ ਵਿਚ ਕਿਸੇ ਵੀ ਪੱਧਰ ’ਤੇ ਕੋਈ ਕੋਤਾਹੀ ਨਾ ਵਰਤੀ ਜਾਵੇ। ਇਸ ਮੌਕੇ ਐੱਸਡੀਐੱਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਰਾਬ ਮੌਸਮ ਦੇ ਕਾਰਨ ਕਿਸਾਨਾਂ ਵੱਲੋਂ ਕੰਬਾਈਨ ਨਾਲ ਫਸਲ ਵੱਢਣ ਕਰ ਕੇ ਮੰਡੀ ਵਿਚ ਇਕਦਮ ਕਣਕ ਦੀ ਆਮਦ ਤੇਜ਼ ਹੋ ਗਈ ਹੈ। ਪ੍ਰਸ਼ਾਸਨ ਨੇ ਵਪਾਰੀਆਂ ਤੇ ਕਿਸਾਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਬਾਬੈਨ ਮੰਡੀ ਦੀ ਕਣਕ ਲਈ ਐੱਫਸੀਆਈ ਮਦਨਪੁਰ ਦੇ ਗੁਦਾਮਾਂ ਵਿਚ ਜਗਾ ਅਲਾਟ ਕਰ ਦਿੱਤੀ ਗਈ ਹੈ ਤੇ ਕਣਕ ਉਥੇ ਪੁੱਜਣ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਰਿਹਾ ਹੈ।

Advertisement
Author Image

sukhwinder singh

View all posts

Advertisement
Advertisement
×