ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਨੂੜ ਦੀ ਮੰਡੀ ਵਿੱਚ ਝੋਨੇ ਦੀ ਆਮਦ ਸ਼ੁਰੂ; ਸਰਕਾਰੀ ਖ਼ਰੀਦ ਪਹਿਲੀ ਤੋਂ

08:55 AM Sep 22, 2024 IST
ਬਨੂੜ ਦੀ ਮੰਡੀ ਵਿੱਚ ਆਇਆ ਝੋਨਾ ਸੁਕਾਉਂਦੇ ਹੋਏ ਮਜ਼ਦੂਰ।

ਕਰਮਜੀਤ ਸਿੰਘ ਚਿੱਲਾ
ਬਨੂੜ, 21 ਸਤੰਬਰ
ਬਨੂੜ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਆਮਦ ਆਰੰਭ ਹੋ ਗਈ ਹੈ। ਅੱਜ ਸਵੇਰੇ ਮੰਡੀ ਵਿੱਚ ਗਿਆਨ ਚੰਦ ਐਂਡ ਸੰਨਜ਼ ਦੀ ਫ਼ਰਮ ’ਤੇ ਤਿੰਨ ਟਰਾਲੀਆਂ ਝੋਨਾ ਪਹੁੰਚਿਆ। ਇਸ ਝੋਨੇ ਵਿੱਚ ਨਮੀ ਦੀ ਮਾਤਰਾ ਕਾਫ਼ੀ ਜ਼ਿਆਦਾ ਸੀ। ਆੜਤੀ ਦੀ ਲੇਬਰ ਵੱਲੋਂ ਝੋਨੇ ਨੂੰ ਸੁਕਾਉਣ ਲਈ ਮੰਡੀ ਦੀ ਫੜ੍ਹ ਦੇ ਵਿਛਾਇਆ ਗਿਆ। ਲੇਬਰ ਨੇ ਦੱਸਿਆ ਕਿ ਘੱਟੋ-ਘੱਟ ਦੋ ਤੋਂ ਤਿੰਨ ਦਿਨ ਸੁਕਾਏ ਜਾਣ ਮਗਰੋਂ ਇਸ ਝੋਨੇ ਵਿੱਚ ਨਮੀ ਦੀ ਮਾਤਰਾ 17 ਫ਼ੀਸਦੀ ਤੱਕ ਪਹੁੰਚੇਗੀ। ਮੰਡੀ ਵਿੱਚ ਆਇਆ 150 ਕੁਇੰਟਲ ਦੇ ਕਰੀਬ ਸਾਰਾ ਝੋਨਾ ਲਾਲੜੂ ਨੇੜਲੇ ਪਿੰਡ ਰਾਣੀਮਾਜਰਾ ਦੇ ਕਿਸਾਨ ਜਸਮੀਤ ਸਿੰਘ ਦਾ ਹੈ। ਕਿਸਾਨ ਜਸਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ ਕੰਬਾਈਨ ਨਾਲ ਪੰਜ ਏਕੜ ਝੋਨਾ ਕਟਵਾਇਆ ਸੀ, ਜਿਸ ਨੂੰ ਉਹ ਅੱਜ ਮੰਡੀ ਵਿੱਚ ਲੈ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਕਟਾਏ ਗਏ ਝੋਨੇ ਦੀ ਕਿਸਮ ਪੀਆਰ 126 ਹੈ ਤੇ ਇਹ ਪੂਰੇ 90 ਦਿਨਾਂ ਵਿੱਚ ਪੂਰੀ ਪੱਕ ਗਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਤੋਂ ਉੱਪਰ ਰਹਿਣ ਦੀ ਸੰਭਵਨਾ ਹੈ। ਝੋਨੇ ਤੋਂ ਖਾਲੀ ਹੋਏ ਖੇਤ ਵਿੱਚ ਉਨ੍ਹਾਂ ਨੇ ਆਲੂਆਂ ਦੀ ਕਾਸ਼ਤ ਕਰਨੀ ਹੈ, ਜਿਸ ਕਰਕੇ ਝੋਨਾ ਪੱਕਦਿਆਂ ਸਾਰ ਹੀ ਕਟਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਿੰਡ ਖਿਜ਼ਰਗੜ੍ਹ ਕਨੌੜ ਵਿੱਚ ਕਿਸਾਨ ਕਰਨੈਲ ਸਿੰਘ ਨੇ ਅੱਜ ਕੰਬਾਈਨ ਨਾਲ ਆਪਣੀ ਝੋਨੇ ਦੀ ਫ਼ਸਲ ਕਟਾਈ। ਇਸ ਖੇਤਰ ਵਿੱਚ ਵੱਡੇ ਪੱਧਰ ’ਤੇ ਆਲੂਆਂ ਦੀ ਕਾਸ਼ਤ ਹੋਣ ਕਾਰਨ ਕਿਸਾਨ ਘੱਟ ਦਿਨਾਂ ਵਿੱਚ ਪੱਕਣ ਵਾਲੇ ਝੋਨੇ ਦੀ ਕਾਸ਼ਤ ਕਰਦੇ ਹਨ। ਕਿਸਾਨਾਂ ਅਨੁਸਾਰ ਅਜਿਹਾ ਕਰਨ ਨਾਲ ਆਲੂਆਂ ਦੀ ਲਵਾਈ ਸਮੇਂ ਸਿਰ ਹੋ ਜਾਂਦੀ ਹੈ। ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪੁਨੀਤ ਜੈਨ ਬਨੂੜ ਨੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਲਈ ਕਾਹਲ ਨਾ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਸੁੱਕਿਆ ਹੋਇਆ ਝੋਨਾ ਹੀ ਮੰਡੀ ਵਿੱਚ ਲਿਆਂਦਾ ਜਾਵੇ ਤਾਂ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਘੱਟੋ ਘੱਟ 17 ਨਮੀ ਵਾਲਾ ਝੋਨਾ ਹੀ ਮੰਡੀਆਂ ਲਿਆਉਣਾ ਚਾਹੀਦਾ ਹੈ। ਉਧਰ ਮਾਰਕੀਟ ਕਮੇਟੀ ਦੇ ਲੇਖਕਾਰ ਗੁਰਮੀਤ ਸਿੰਘ ਨੇ ਦੱਸਿਆ ਕਿਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਆਰੰਭ ਹੋਵੇਗੀ।

Advertisement

ਝੋਨੇ ਦੀ ਖਰੀਦ 25 ਤੋਂ ਸ਼ੁਰੂ ਕੀਤੀ ਜਾਵੇ: ਕਿਸਾਨ ਜਥੇਬੰਦੀਆਂ

ਕਿਸਾਨ ਸਭਾ ਦੇ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਮੋਹਨ ਸਿੰਘ ਸੋਢੀ, ਰਾਜੇਵਾਲ ਗਰੁੱਪ ਦੇ ਆਗੂ ਕ੍ਰਿਪਾਲ ਸਿੰਘ ਸਿਆਊ, ਲਖਵਿੰਦਰ ਸਿੰਘ ਕਰਾਲਾ, ਡਕੌਦਾ ਏਕਤਾ ਦੇ ਆਗੂ ਜਗਜੀਤ ਸਿੰਘ, ਨੰਬਰਦਾਰ ਸਤਨਾਮ ਸਿੰਘ ਖਲੌਰ ਆਦਿ ਨੇ ਪੰਜਾਬ ਸਰਕਾਰ ਨੂੰ ਬਨੂੜ ਖੇਤਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ 25 ਸਤੰਬਰ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਲੂਆਂ ਦੀ ਕਾਸ਼ਤ ਵਾਲੇ ਇਸ ਖੇਤਰ ਵਿੱਚ ਅਗੇਤਾ ਪੱਕਣ ਵਾਲੇ ਝੋਨੇ ਦੀ ਜ਼ਿਆਦਾ ਕਾਸ਼ਤ ਹੁੰਦੀ ਹੈ। ਉਨ੍ਹਾਂ ਕਿਹਾ 25 ਸਤੰਬਰ ਤੱਕ ਬਨੂੜ ਖੇਤਰ ਵਿੱਚ ਝੋਨੇ ਦੀ ਕਟਾਈ ਜ਼ੋਰ ਫੜ੍ਹ ਲਵੇਗੀ ਤੇ ਸਰਕਾਰ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਝੋਨੇ ਦੀ ਸਰਕਾਰੀ ਖਰੀਦ ਆਰੰਭ ਕਰਾਏ।

Advertisement
Advertisement