ਹਸਪਤਾਲ ’ਚ ਘੁਟਾਲਾ ਕਰਨ ਵਾਲੀ ਦੀ ਗ੍ਰਿਫ਼ਤਾਰੀ ਮੰਗੀ
10:36 AM Feb 12, 2024 IST
Advertisement
ਪੱਤਰ ਪ੍ਰੇਰਕ
ਪਠਾਨਕੋਟ, 11 ਫਰਵਰੀ
ਦਿ ਵਾਈਟ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਤਾਇਨਾਤ ਇੱਕ ਮਹਿਲਾ ਮੁਲਾਜ਼ਮ ਵੱਲੋਂ ਆਪਣੇ ਪਤੀ ਨਾਲ ਮਿਲ ਕੇ ਦੋ ਕਰੋੜ ਰੁਪਏ ਦਾ ਘੁਟਾਲਾ ਕਰ ਦਿੱਤਾ ਗਿਆ ਜਿਸ ਦਾ ਬਕਾਇਦਾ ਮੈਨੇਜਮੈਂਟ ਨੇ ਪੁਲੀਸ ਕੋਲ ਮਾਮਲਾ ਵੀ ਦਰਜ ਕਰਵਾ ਦਿੱਤਾ ਪਰ ਅਜੇ ਤੱਕ ਪੁਲੀਸ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਨਹੀਂ ਹੋ ਸਕੀ। ਇਸ ਨੂੰ ਲੈ ਕੇ ਮੈਨੇਜਮੈਂਟ ਦੇ ਸੀਈਓ ਡਾ. ਦਿਨੇਸ਼ ਸ਼ਰਮਾ ਅਤੇ ਕਾਲਜ ਦੇ ਐਡਵੋਕੇਟ ਕੁਲਭੂਸ਼ਣ ਮਨਹਾਸ ਨੇ ਮੰਗ ਕੀਤੀ ਕਿ ਪੁਲੀਸ ਆਪਣੀ ਢਿੱਲੀ ਕਾਰਜਸ਼ੈਲੀ ਨੂੰ ਛੱਡ ਕੇ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕਰੇ।
ਐਡਵੋਕੇਟ ਮਿਨਹਾਸ ਨੇ ਦੱਸਿਆ ਕਿ ਐਫਆਈਆਰ ਦੀ ਸੂਹ ਮਿਲਦੇ ਸਾਰ ਹੀ ਉਕਤ ਮੁਲਜ਼ਮ ਡਿਊਟੀ ਉਪਰ ਨਹੀਂ ਆਈ ਤੇ ਫਰਾਰ ਹੋ ਗਈ। ਉਸ ਦੀ ਜ਼ਮਾਨਤ ਦੀ ਦਰਖਾਸਤ ਵੀ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਰੱਦ ਕੀਤੀ ਜਾ ਚੁੱਕੀ ਹੈ ਪਰ ਅਜੇ ਵੀ ਪੁਲੀਸ ਉਸ ਨੂੰ ਕਾਬੂ ਨਹੀਂ ਸਕੀ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਉਕਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾਵੇ।
Advertisement
Advertisement