ਥਲ ਸੈਨਾ ਮੁਖੀ ਅਗਲੇ ਹਫ਼ਤੇ ਜਾਣਗੇ ਨੇਪਾਲ
06:32 AM Nov 17, 2024 IST
Advertisement
ਨਵੀਂ ਦਿੱਲੀ, 16 ਨਵੰਬਰ
ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਭਾਰਤ ਤੇ ਨੇਪਾਲ ਵਿਚਾਲੇ ਰੱਖਿਆ ਤੇ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਢੰਗਾਂ ਬਾਰੇ ਚਰਚਾ ਕਰਨ ਲਈ ਅਗਲੇ ਹਫ਼ਤੇ ਚਾਰ ਰੋਜ਼ਾ ਯਾਤਰਾ ’ਤੇ ਨੇਪਾਲ ਜਾਣਗੇ। ਜਨਰਲ ਦਿਵੇਦੀ ਦੀ ਯਾਤਰਾ ਦੌਰਾਨ ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ 1950 ’ਚ ਸ਼ੁਰੂ ਹੋਈ ਰਵਾਇਤ ਜਾਰੀ ਰਖਦਿਆਂ ਉਨ੍ਹਾਂ ਨੂੰ ‘ਨੇਪਾਲ ਸੈਨਾ ਦੇ ਜਨਰਲ’ ਦੇ ਆਨਰੇਰੀ ਰੈਂਕ ਨਾਲ ਸਨਮਾਨਿਤ ਕਰਨਗੇ। ਇਹ ਰਵਾਇਤ ਦੋਵਾਂ ਸੈਨਾਵਾਂ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਦਰਸਾਉਂਦੀ ਹੈ। ਸੂਤਰਾਂ ਨੇ ਦੱਸਿਆ ਕਿ ਅਗਲੇ ਹਫ਼ਤੇ ਸੈਨਾ ਮੁਖੀ ਦੀ ਨੇਪਾਲ ਯਾਤਰਾ ਦੋਵਾਂ ਮੁਲਕਾਂ ਦੀ ਆਪਸੀ ਫੌਜੀ ਕੂਟਨੀਤੀ ’ਚ ਇੱਕ ਹੋਰ ਅਹਿਮ ਪ੍ਰਾਪਤੀ ਹੋਵੇਗੀ। -ਪੀਟੀਆਈ
Advertisement
Advertisement
Advertisement