For the best experience, open
https://m.punjabitribuneonline.com
on your mobile browser.
Advertisement

ਹਥਿਆਰਬੰਦਾਂ ਨੇ ਝਬਾਲ ਦੇ ਬੈਂਕ ’ਚੋਂ ਨੌਂ ਲੱਖ ਲੁੱਟੇ

08:09 AM Mar 01, 2024 IST
ਹਥਿਆਰਬੰਦਾਂ ਨੇ ਝਬਾਲ ਦੇ ਬੈਂਕ ’ਚੋਂ ਨੌਂ ਲੱਖ ਲੁੱਟੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਤਰਨ ਤਾਰਨ (ਪੱਤਰ ਪ੍ਰੇਰਕ): ਸਥਾਨਕ ਕਸਬਾ ਝਬਾਲ ਦੇ ਸਟੇਟ ਬੈਂਕ ਆਫ਼ ਇੰਡੀਆ ਵਿੱਚ ਅੱਜ ਦੋ ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਨੌਂ ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸ ਸਬੰਧੀ ਝਬਾਲ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 2.47 ਵਜੇ ਦੋ ਨਕਾਬਪੋਸ਼ ਹਥਿਆਰਬੰਦ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਬੈਂਕ ਵਿੱਚ ਦਾਖਲ ਹੋ ਕੇ ਸਟਾਫ਼ ਅਤੇ ਗਾਹਕਾਂ ਨੂੰ ਜ਼ਮੀਨ ’ਤੇ ਲੇਟ ਜਾਣ ਲਈ ਕਿਹਾ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਾਨ ਤੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ। ਉਨ੍ਹਾਂ ਹਥਿਆਰਾਂ ਦੀ ਨੋਕ ’ਤੇ ਬੈਂਕ ਦੇ ਕੈਸ਼ੀਅਰ ਤੋਂ ਨੌਂ ਲੱਖ ਦੀ ਨਕਦੀ ਲੁੱਟ ਲਈ। ਲੁਟੇਰੇ ਜਾਂਦੇ ਹੋਏ ਬੈਂਕ ਦੇ ਸੁਰੱਖਿਆ ਗਾਰਡ ਤੋਂ ਉਸ ਦੀ ਰਾਈਫਲ ਵੀ ਖੋਹ ਕੇ ਲੈ ਗਏ। ਐੱਸਐੱਸਪੀ ਨੇ ਦੱਸਿਆ ਕਿ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੋਟਰਸਾਈਕਲ ’ਤੇ ਅੰਮ੍ਰਿਤਸਰ ਵੱਲ ਫਰਾਰ ਹੋ ਗਏ ਅਤੇ ਮੰਨਣ ਟੌਲ ਪਲਾਜ਼ਾ ਨੇੜਿਓਂ ਚਿੱਟੇ ਰੰਗ ਦੀ ਬਰੀਜ਼ਾ ਗੱਡੀ ’ਤੇ ਝਬਾਲ ਵੱਲ ਆ ਗਏ।

Advertisement

Advertisement
Author Image

sukhwinder singh

View all posts

Advertisement
Advertisement
×