ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਇਮਰਾਨ ਦੀ ਕੈਬਨਿਟ ਿਵੱਚ ਸ਼ਾਮਲ ਰਹੇ ਮੈਂਬਰਾਂ ਖ਼ਿਲਾਫ਼ ਜਾਂਚ ਆਰੰਭੀ
11:11 PM Jun 23, 2023 IST
ਇਸਲਾਮਾਬਾਦ, 5 ਜੂਨ
Advertisement
ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੈਬਨਿਟ ਵਿਚ ਸ਼ਾਮਲ ਰਹੇ 22 ਮੈਂਬਰਾਂ ਵੱਲੋਂ ਖਰੀਦੇ ਅਤੇ ਵੇਚੇ ਗਏ ਵਾਹਨਾਂ ਬਾਰੇ ਜਾਣਕਾਰੀ ਮੰਗੀ ਹੈ। ਇਸ ਤਰ੍ਹਾਂ ਏਜੰਸੀ ਨੇ ਅਲ-ਕਾਦਿਰ ਟਰੱਸਟ ਕੇਸ ਦੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ।
ਜਾਂਚ ਏਜੰਸੀ ਨੇ ਪੰਜਾਬ ਸੂਬੇ ਦੇ ਐਕਸਾਈਜ਼ ਤੇ ਟੈਕਸ ਵਿਭਾਗ ਨੂੰ ਸਾਬਕਾ ਕੈਬਨਿਟ ਮੰਤਰੀਆਂ ਦੇ ਨਾਂ ਉਤੇ ਰਜਿਸਟਰ ਹੋਏ ਵਾਹਨਾਂ ਦੀ ਜਾਣਕਾਰੀ ਦੇਣ ਲਈ ਕਿਹਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨਾਲ ਸਬੰਧਤ ਸਾਬਕਾ ਕੈਬਨਿਟ ਦੇ ਕੁਝ ਮੈਂਬਰਾਂ ਨੇ 9 ਮਈ ਨੂੰ ਹੋਈ ਹਿੰਸਾ ਤੋਂ ਬਾਅਦ ਅਸਤੀਫ਼ਾ ਵੀ ਦੇ ਦਿੱਤਾ ਸੀ। ਸਾਬਕਾ 22 ਕੈਬਨਿਟ ਮੰਤਰੀਆਂ ਖ਼ਿਲਾਫ਼ ਜਾਂਚ ਬਾਰੇ ‘ਐੱਨਏਬੀ’ ਨੇ ਐਕਸਾਈਜ਼ ਵਿਭਾਗ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਜਨਵਰੀ 2018 ਤੋਂ ਲੈ ਕੇ ਹੁਣ ਤੱਕ ਰਜਿਸਟਰ ਹੋਏ ਵਾਹਨਾਂ ਦੀ ਜਾਣਕਾਰੀ 20 ਜੂਨ ਤੱਕ ਮੰਗੀ ਹੈ। -ਪੀਟੀਆਈ
Advertisement
Advertisement