ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

8 ਸਤੰਬਰ ਤੋਂ ਚੀਨ ’ਚ ਹੋ ਰਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਭਾਰਤੀ ਹਾਕੀ ਟੀਮ ਦਾ ਐਲਾਨ

12:51 PM Aug 28, 2024 IST

ਨਵੀਂ ਦਿੱਲੀ, 28 ਅਗਸਤ
ਹਾਕੀ ਇੰਡੀਆ ਨੇ 8 ਤੋਂ 17 ਸਤੰਬਰ ਤੱਕ ਚੀਨ ਵਿੱਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਮੌਜੂਦਾ ਚੈਂਪੀਅਨਜ਼ ਦੀ ਅਗਵਾਈ ਡਰੈਗਫਲਿਕਰ ਹਰਮਨਪ੍ਰੀਤ ਸਿੰਘ ਕਰਨਗੇ ਅਤੇ ਉਨ੍ਹਾਂ ਨੂੰ ਤਜਰਬੇਕਾਰ ਮਿਡਫੀਲਡਰ ਵਿਵੇਕ ਦਾ ਸਮਰਥਨ ਮਿਲੇਗਾ। ਸਾਗਰ ਪ੍ਰਸਾਦ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਟੂਰਨਾਮੈਂਟ ਵਿੱਚ ਏਸ਼ੀਆ ਦੇ ਹਾਕੀ ਖੇਡਣ ਵਾਲੇ ਦੇਸ਼ ਭਾਰਤ, ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ ਅਤੇ ਮੇਜ਼ਬਾਨ ਚੀਨ ਭਿੜਨਗੇ। ਪੈਰਿਸ 2024 ਓਲੰਪਿਕ ਖੇਡਾਂ ਦੇ ਕਾਂਸੀ ਤਮਗਾ ਪ੍ਰਾਪਤੀ ਦੇ ਦਸ ਖਿਡਾਰੀ ਇਸ ਟੀਮ ਦਾ ਹਿੱਸਾ ਹਨ। ਇਸ ਟੂਰਨਾਮੈਂਟ ਲਈ ਹਾਰਦਿਕ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਸ਼ਮਸ਼ੇਰ ਸਿੰਘ ਅਤੇ ਗੁਰਜੰਟ ਸਿੰਘ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 8 ਸਤੰਬਰ ਨੂੰ ਚੀਨ ਖ਼ਿਲਾਫ਼ ਆਪਣੇ ਪਹਿਲੇ ਮੈਚ ਨਾਲ ਕਰੇਗੀ, ਉਸ ਤੋਂ ਬਾਅਦ ਉਸ ਦਾ ਮੈਚ 9 ਸਤੰਬਰ ਨੂੰ ਜਾਪਾਨ ਨਾਲ ਤੇ ਇਕ ਦਿਨ ਦੇ ਆਰਾਮ ਤੋਂ ਬਾਅਦ ਉਹ 11 ਸਤੰਬਰ ਨੂੰ ਮਲੇਸ਼ੀਆ ਨਾਲ ਭਿੜੇਗਾ ਅਤੇ 12 ਸਤੰਬਰ ਨੂੰ ਕੋਰੀਆ ਨਾਲ ਭਿੜੇਗਾ। ਇਕ ਦਿਨ ਦੇ ਆਰਾਮ ਬਾਅਦ ਭਾਰਤ 14 ਸਤੰਬਰ ਨੂੰ ਪਾਕਿਸਤਾਨ ਨਾਲ ਭਿੜੇਗਾ, ਜਦਕਿ ਸੈਮੀਫਾਈਨਲ 16 ਤੇ ਫਾਈਨਲ 17 ਸਤੰਬਰ ਨੂੰ ਹੋਵੇਗਾ। ਟੀਮ ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ ਅਤੇ ਸੂਰਜ ਕਰਕੇਰਾ ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ (ਕਪਤਾਨ), ਜੁਗਰਾਜ ਸਿੰਘ, ਸੰਜੈ, ਸੁਮਿਤ, ਮਿਡਫੀਲਡਰ: ਰਾਜ ਕੁਮਾਰ ਪਾਲ, ਨੀਲਕੰਤਾ ਸ਼ਰਮਾ, ਵਿਵੇਕ ਸਾਗਰ ਪ੍ਰਸਾਦ ( ਉਪ ਕਪਤਾਨ), ਮਨਪ੍ਰੀਤ ਸਿੰਘ, ਮੁਹੰਮਦ, ਰਾਹੀਲ ਮੌਸੀਨ, ਫਾਰਵਰਡ: ਅਭਿਸ਼ੇਕ, ਸੁਖਜੀਤ ਸਿੰਘ, ਏਐੱਸ ਹੁੰਦਲ, ਉੱਤਮ ਸਿੰਘ ਤੇ ਗੁਰਜੋਤ ਸਿੰਘ

Advertisement

Advertisement