ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਲਾਜ਼ਮਾਂ ਵੱਲੋਂ ‘ਤਨਖਾਹ ਨਹੀਂ ਤਾਂ ਵੋਟ ਨਹੀਂ’ ਦਾ ਐਲਾਨ

10:26 AM May 26, 2024 IST
ਸਿਹਤ ਮੰਤਰੀ ਦੀ ਕੋਠੀ ਨੇੜੇ ਧਰਨਾ ਦਿੰਦੇ ਹੋਏ ਮੁਲਾਜ਼ਮ ਤੇ ਪੈਨਸ਼ਨਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਮਈ
ਆਪਣੀਆਂ ਮੰਗਾਂ ਦੀ ਪੂਰਤੀ ਲਈ ਕੱਚੇ ਅਤੇ ਪੱਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਤਿੱਖੀ ਧੁੱਪ ਵਿੱਚ ਅੱਜ ਇੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨੇੜੇ ਸਥਿਤ ਬੱਸ ਅੱਡੇ ’ਚ ਧਰਨਾ ਦਿੱਤਾ। ਇਸ ਮਗਰੋਂ ਉਨ੍ਹਾਂ ਨੇੜੇ ਹੀ ਸਥਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਕੋਠੀ ਵੱਲ ਮਾਰਚ ਕੀਤਾ ਪਰ ਪਹਿਲਾਂ ਤੋਂ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਕੋਠੀ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ, ਜਿਸ ਕਾਰਨ ਮੁਲਾਜ਼ਮ ਰਾਹ ਵਿੱਚ ਹੀ ਧਰਨਾ ਲਾ ਕੇ ਬੈਠ ਗਏ।
ਇਸ ਦੌਰਾਨ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਭਾਰਿਆ ਗਿਆ। ਮੁਲਾਜ਼ਮਾਂ ਨੇ ਕਿਹਾ ਕਿ ਜਿਹੜੀ ਸਰਕਾਰ ਵੋਟਾਂ ਦੇ ਦਿਨਾ ’ਚ ਵੀ ਤਨਖਾਹਾਂ ਨਹੀਂ ਦੇ ਸਕਦੀ, ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਆਯੂਰਵੈਦਿਕ ਕਾਲਜ, ਹਸਪਤਾਲ ਤੇ ਫਾਰਮੇਸੀ ਪਟਿਆਲਾ ਨੂੰ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਮਰਜ ਕਰਨ ਸਬੰਧੀ ਵੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਆਲੋਚਨਾ ਕੀਤੀ। ਇੱਥੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਨੇੜੇ ਸਥਿਤ ਬੱਸ ਅੱਡੇ ਵਿੱਚ ਦਿੱਤੇ ਗਏ ਧਰਨੇ ’ਚ ਆਯੂਰਵੈਦਿਕ ਤੇ ਰਾਜਿੰਦਰਾ ਹਸਪਤਾਲ ਸਣੇ ਇੱਕ ਦਰਜਨ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਹਿੱਸਾ ਲਿਆ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਨਾਰੰਗ ਸਿੰਘ, ਮਾਧੋ ਰਾਹੀ, ਰਾਮ ਲਾਲ ਰਾਮਾ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਲਖਵੀਰ ਸਿੰਘ ਤੇ ਕਮਲਜੀਤ ਸਣੇ ਹੋਰਾਂ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਚਲੀਆਂ ਮੰਗਾਂ ਸਬੰਧੀ ਉਹ ਚਾਰ ਵਾਰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਮਿਲ ਚੁੱਕੇ ਹਨ, ਪਰ ਦੋ ਸਾਲਾਂ ਤੋਂ ਉਨ੍ਹਾਂ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਤੱਕ ਨਹੀਂ ਦਿੱਤਾ।
ਮੁਲਾਜ਼ਮਾਂ ਨੂੰ ਮਾਰਚ ਤੇ ਅਪਰੈਲ ਦੀਆਂ ਤਨਖਾਹਾਂ ਨਹੀਂ ਮਿਲੀਆਂ। ਜਦੋਂ ਕਿ ਤੀਜਾ ਤੇ ਚੌਥਾ ਦਰਜਾ ਮੁਲਾਜਮਾ ਸਮੇਤ ਟੈਕਨੀਕਲ ਮੁਲਾਜਮਾਂ ਨੇ ਯੂਨੀਵਰਸਿਟੀ ਵਿੱਚ ਨਾ ਜਾਣ ਦੀਆਂ ਲਿਖਤੀ ਆਪਸ਼ਨਾਂ ਦਿੱਤੀਆਂ ਹਨ ਪਰ ਸਿਹਤ ਮੰਤਰੀ ਸਣੇ ਵਿਭਾਗ ਦੇ ਅਧਿਕਾਰੀ ਵਿਭਾਗ ਰਾਹੀਂ ਤਨਖਾਹਾਂ ਜਾਰੀ ਕਰਨ ਲਈ ਸਹਿਮਤ ਨਹੀਂ ਹਨ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਹੱਥ ਖੜ੍ਹੇ ਕਰਕੇ ਐਲਾਨ ਕੀਤਾ ਕਿ ‘ਤਨਖਾਹਾਂ ਨਹੀਂ ਤਾਂ ਵੋਟ ਨਹੀਂ।’
ਇਸ ਮੌਕੇ ਸਿਹਤ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।

Advertisement

Advertisement
Advertisement