ਪੂਰਬੀ ਨਾਗਾਲੈਂਡ ’ਚ ਈਐੱਨਪੀਓ ਵੱਲੋਂ ਅਣਮਿੱਥੀ ਨਾਕਾਬੰਦੀ ਦਾ ਐਲਾਨ
08:05 AM Apr 19, 2024 IST
ਕੋਹਿਮਾ, 18 ਅਪਰੈਲ
ਨਾਗਾਲੈਂਡ ’ਚ ਲੋਕ ਸਭਾ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਸੱਤ ਆਦਿਵਾਸੀ ਜਥੇਬੰਦੀਆਂ ਦੇ ਸਾਂਝੇ ਸੰਗਠਨ ਈਸਟਰਨ ਨਾਗਾਲੈਂਡ ਪੀਪਲਜ਼ ਆਰਗੇਨਾਈਜ਼ੇਸ਼ਨ (ਈਐੱਨਪੀਓ) ਨੇ ਸੂਬੇ ਦੇ ਪੂਰਬੀ ਹਿੱਸੇ ’ਚ ਵੀਰਵਾਰ ਸ਼ਾਮ 6 ਵਜੇ ਤੋਂ ਅਣਮਿੱਥੇ ਸਮੇਂ ਦੀ ਮੁਕੰਮਲ ਨਾਕੇਬੰਦੀ ਕਰ ਦਿੱਤੀ ਹੈ। ਜਥੇਬੰਦੀ ਨੇ ਲੋਕਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਵੱਖਰੇ ਸੂਬੇ ਦੀ ਮੰਗ ਮਨਵਾਈ ਜਾ ਸਕੇ। ਨਾਗਾਲੈਂਡ ’ਚ ਇਕਲੌਤੀ ਲੋਕ ਸਭਾ ਸੀਟ ਲਈ ਵੋਟਾਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਪੈਣਗੀਆਂ। ਈਐੱਨਪੀਓ ਨੇ ਚੋਣ ਡਿਊਟੀ ’ਤੇ ਤਾਇਨਾਤ ਸਰਕਾਰੀ ਮੁਲਾਜ਼ਮਾਂ ਅਤੇ ਹੰਗਾਮੀ ਸੇਵਾਵਾਂ ਨੂੰ ਇਸ ਨਾਕੇਬੰਦੀ ਤੋਂ ਰਾਹਤ ਦਿੱਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਵੋਟ ਪਾਉਣ ਲਈ ਗਿਆ ਅਤੇ ਹਾਲਾਤ ਵਿਗੜੇ ਤਾਂ ਇਹ ਉਸ ਵਿਅਕਤੀ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ। -ਪੀਟੀਆਈ
Advertisement
Advertisement