ਭਲਕੇ ਡੱਬਵਾਲੀ ਬੰਦ ਕਰਨ ਦਾ ਐਲਾਨ
11:10 AM Apr 01, 2024 IST
ਪੱਤਰ ਪ੍ਰੇਰਕ
ਡੱਬਵਾਲੀ, 31 ਮਾਰਚ
ਪ੍ਰਸ਼ਾਸਨ ਵੱਲੋਂ ਪੜਾਅਵਾਰ ਹੱਦਬੰਦੀ ਖੋਲ੍ਹਣ ਦਾ ਵਿਸ਼ਵਾਸ ਕੋਰਾ ਝੂਠ ਸਾਬਤ ਹੋਇਆ ਹੈ, ਜਿਸ ਖਿਲਾਫ਼ ਮੰਗਲਵਾਰ ਨੂੰ ਸਮੁੱਚਾ ਡੱਬਵਾਲੀ ਸ਼ਹਿਰ ਬੰਦ ਰਹੇਗਾ। ਇਹ ਨਿਰਣਾ ਅੱਜ ਸਿਲਵਰ ਜੁਬਲੀ ਚੌਕ ’ਤੇ ਜਾਰੀ ਧਰਨੇ ਵਿੱਚ ਸ਼ਹਿਰ ਵਾਸੀਆਂ ਨੇ ਲਿਆ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕਿਸਾਨ ਸੰਘਰਸ਼ ਕਰਕੇ ਬੰਦ ਰਾਹਾਂ ਦੇ ਖਿਲਾਫ਼ ਦੁਕਾਨਦਾਰ ਨੇ ਕਾਰੋਬਾਰ ਬੰਦ ਕਰਕੇ ਸਿਲਵਰ ਜੁਬਲੀ ਚੌਕ ’ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਸੀ। ਦੇਰ ਸ਼ਾਮ ਪ੍ਰਸ਼ਾਸਨ ਨੇ ਰਾਤ ਨੂੰ ਅੰਡਰਪਾਸ ਖੋਲ੍ਹਣ ਮਗਰੋਂ ਪੜਾਅਵਾਰ ਸਾਰੇ ਰਾਹ ਖੋਲ੍ਹਣ ਦਾ ਵਿਸ਼ਵਾਸ ਦਿੱਤਾ ਸੀ। ਅੱਜ ਦਿਨ ਚੜ੍ਹਨ ’ਤੇ ਅੰਡਰਪਾਸ ਨਾ ਖੁੱਲ੍ਹਣ ’ਤੇ ਸ਼ਹਿਰ ਵਾਸੀਆਂ ਦਾ ਰੋਹ ਭਖ ਪਿਆ ਅਤੇ ਸ਼ਹਿਰ ਵਾਸੀਆਂ ਨੇ ਮੰਗਲਵਾਰ ਨੂੰ ਸ਼ਹਿਰ ਬੰਦ ਦਾ ਐਲਾਨ ਕਰ ਦਿੱਤਾ।
Advertisement
Advertisement